ਮੁੰਬਈ — ਅਨਿਲ ਅੰਬਾਨੀ ਨੂੰ ਹੁਣ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਯੂਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਅਤੇ ਇੰਡੀਅਨ ਓਵਰਸੀਜ਼ ਬੈਂਕ (ਆਈਓਬੀ) ਨੇ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਦੇ ਬੈਂਕ ਖਾਤੇ ਨੂੰ ਧੋਖਾਧੜੀ ਕਰਾਰ ਦਿੱਤਾ ਹੈ। ਬੈਂਕਿੰਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤਰਤੀਬ ’ਚ ਸਟੇਟ ਬੈਂਕ ਅਤੇ ਯੂਨੀਅਨ ਬੈਂਕ ਨੇ ਰਿਲਾਇੰਸ ਟੈਲੀਕਾਮ ਲਿਮਟਡ (ਆਰਟੀਐਲ) ਦੇ ਬੈਂਕ ਖਾਤੇ ਨੂੰ ਧੋਖਾਧੜੀ ਕਰਾਰ ਦਿੱਤਾ ਹੈ। ਰਿਲਾਇੰਸ ਟੈਲੀਕਾਮ ਲਿਮਟਿਡ ਆਰਕਾਮ ਦੀ 100% ਸਹਾਇਕ ਕੰਪਨੀ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਨੇ ਆਰਕਾਮ ਦੀ ਦੂਜੀ ਸਹਾਇਕ ਕੰਪਨੀ ਰਿਲਾਇੰਸ ਇੰਫਰਾਟੈੱਲ ਲਿਮਟਿਡ ਦੇ ਬੈਂਕ ਖਾਤੇ ਨੂੰ ਵੀ ਧੋਖਾਧੜੀ ਕਰਾਰ ਦਿੱਤਾ ਹੈ। ਬੈਂਕਾਂ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਐਨਸੀਐਲਟੀ ਦੇ ਮੁੰਬਈ ਬੈਂਚ ਨੇ ਇਕ ਹਫਤਾ ਪਹਿਲਾਂ ਰਿਲਾਇੰਸ ਇੰਫਰਾਟਲ ਦੇ ਰੈਜ਼ੋਲੂਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਇਹ ਵੀ ਪਡ਼੍ਹੋ - ਸਾਲ ਦੇ ਅਖ਼ੀਰ ’ਚ ਮਿਲ ਰਿਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਡਿਜੀਟਲ ਭੁਗਤਾਨ ’ਤੇ ਮਿਲੇਗੀ ਵਾਧੂ ਛੋਟ
ਰਿਲਾਇੰਸ ਡਿਜੀਟਲ ਦੇ ਰੈਜ਼ੋਲਿਊਸ਼ਨ ਯੋਜਨਾ ਨੂੰ ਮਿਲੀ ਮਨਜ਼ੂਰੀ
ਲੈਂਡਰਾਂ ਨੇ ਰਿਲਾਇੰਸ ਡਿਜੀਟਲ ਪਲੇਟਫਾਰਮ ਦੇ ਰੈਜ਼ੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਲਾਇੰਸ ਡਿਜੀਟਲ ਪਲੇਟਫਾਰਮ ਇੱਕ ਰਿਲਾਇੰਸ ਜੀਓ ਸਮੂਹ ਦੀ ਕੰਪਨੀ ਹੈ। ਇਸ ਮਤਾ ਯੋਜਨਾ ਦੇ ਤਹਿਤ ਲੈਂਡਰਾਂ ਨੂੰ ਰਿਲਾਇੰਸ ਡਿਜੀਟਲ ਤੋਂ 4,000 ਕਰੋੜ ਰੁਪਏ ਮਿਲਣਗੇ। ਰਿਲਾਇੰਸ ਇੰਫਰੇਟਲ ਕੋਲ 43,000 ਟਾਵਰ ਅਤੇ 1,72,000 ਕਿਲੋਮੀਟਰ ਫਾਈਬਰ ਨੈਟਵਰਕ ਹੈ। ਲੈਂਡਰਾਂ ਨੇ ਆਰਕਾਮ ਅਤੇ ਆਰਟੀਐਲ ਦੇ ਰੈਜ਼ੋਲੂਸ਼ਨ ਪਲਾਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਇਹ ਯੋਜਨਾ ਐਨਸੀਐਲਟੀ ਦੇ ਮੁੰਬਈ ਬੈਂਚ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ। ਲੈਂਡਰਾਂ ਨੂੰ ਇਨ੍ਹਾਂ ਦੋਵਾਂ ਕੰਪਨੀਆਂ ਦੀ ਵਿਕਰੀ ਤੋਂ ਤਕਰੀਬਨ 18,000 ਕਰੋੜ ਰੁਪਏ ਪ੍ਰਾਪਤ ਹੋਣਗੇ।
ਇਹ ਵੀ ਪਡ਼੍ਹੋ - ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ
NEXT STORY