ਮੁੰਬਈ–ਰਿਲਾਇੰਸ ਰਿਟੇਲ ਦੇ ਜੀਓਮਾਰਟ ਅਤੇ ਸਮਾਰਟ ਸਟੋਰਸ ਨੇ ਵੀਰਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਓਮਨੀਚੈਨਲ ਦੀਵਾਲੀ ਫਿਸਟਾ ’ਚੋਂ ਇਕ ਬੈਸਟੀਵਲ ਸੇਲ ਦੇ ਰੋਲ-ਆਊਟ ਦਾ ਐਲਾਨ ਕੀਤਾ। ਬੈਸਟੀਵਲ ਸੇਲ 14 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ 24 ਅਕਤੂਬਰ ਤੱਕ ਚੱਲੇਗੀ। ਇਹ ਸੇਲ ਈ-ਮਾਰਕੀਟਪਲੇਸ ਪਲੇਟਫਾਰਮ ਜੀਓਮਾਰਟ ਦੇ ਨਾਲ-ਨਾਲ 3000+ ਸਮਾਰਟ ਸਟੋਰਸ ’ਤੇ ਲਾਈਵ ਹੋਵੇਗੀ, ਜਿਸ ’ਚ ਦੇਸ਼ ਭਰ ’ਚ ਸਮਾਰਟ ਸਟੋਰਸ ਨੇ ਵੈਲਿਊ ਸ਼ਾਪਿੰਗ, ਡੈਸਟੀਨੇਸ਼ਨ ਸ਼ਾਪਿੰਗ ਅਤੇ ਕਨਵੀਨੀਐਂਸ ਸ਼ਾਪਿੰਗ ਫਾਰਮੇਟ ’ਚ ਵਿਸਤਾਰ ਕੀਤਾ ਹੈ।
ਫਿਜ਼ੀਕਲ ਸਟੋਰਸ ਦੀ ਇਸ ਵਿਸ਼ਾਲ ਨੈੱਟਵਰਕ ਨਾਲ ਮਜ਼ਬੂਤ ਪਾਰਟਨਰ ਨੈੱਟਵਰਕ, ਸੋਰਸਿੰਗ ਸਮਰੱਥਾ ਅਤੇ ਰਿਲਾਇੰਸ ਰਿਟੇਲ ਦੇ 20 ਕਰੋੜ ਤੋਂ ਵੱਧ ਰਜਿਸਟਰਡ ਕਸਟਮਰ ਬੇਸ ਹੈ। ਬੈਸਟੀਵਲ ਸੇਲ ਦੌਰਾਨ ਆਨਲਾਈਨ ਜੀਓਮਾਰਟ ਅਤੇ ਗੁਆਂਢੇ ਦੇ ਸਮਾਰਟ ਸਟੋਰ ’ਤੇ ਕੰਪਨੀ ਵਿਸ਼ੇਸ਼ ਆਫਰ ਅਤੇ ਡੀਲਸ, ਬੈਂਕ ਟਾਈ-ਅਪ ਅਤੇ ਸਪੈਸ਼ਲ ਡਿਸਕਾਊਂਟ ਦੇਵੇਗੀ। ਖਰੀਦਦਾਰ ਵੱਖ-ਵੱਖ ਕੈਟਾਗਰੀ ’ਚ 80 ਫੀਸਦੀ ਤੱਕ ਛੋਟ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਸੀਜ਼ਨ ’ਚ ਆਪਣੀਆਂ ਤਿਓਹਾਰੀ ਲੋੜਾਂ ਨੂੰ ਪੂਰਾ ਕਰਨ ਲਈ ਦੀਵੇ, ਮੋਮਬੱਤੀਆਂ, ਗਿਫਟ, ਮਿਠਾਈ, ਸਨੈਕਸ ਅਤੇ ਰੰਗੋਲੀ ’ਤੇ ਦੀਵਾਲੀ ਸਪੈਸ਼ਲ ਡੀਲਸ ਨੂੰ ਚੁਣ ਸਕਦੇ ਹਨ। ਇਸ ਤੋਂ ਇਲਾਵਾ ਉਹ ਭਾਰਤੀ ਮਿਠਾਈ ਅਤੇ ਡ੍ਰਾਈ ਫਰੂਟਸ ਗਿਫਟ ਪੈਕ ’ਤੇ 50 ਫੀਸਦੀ ਤੱਕ ਦੀ ਛੋਟ ਦਾ ਲਾਭ ਉਠਾ ਸਕਦੇ ਹਨ।
ਸਰਕਾਰ ਨੇ ਡੀਜ਼ਲ ਦੀ ਬਰਾਮਦ 'ਤੇ ਫਿਰ ਲਗਾਇਆ ਇਹ ਟੈਕਸ, ਨਵੀਆਂ ਦਰਾਂ ਅੱਜ ਤੋਂ ਹੋਈਆਂ ਲਾਗੂ
NEXT STORY