ਨਵੀਂ ਦਿੱਲੀ (ਇੰਟ.) – ਜਨਤਕ ਖੇਤਰ ਦੇ ਤੀਜੇ ਸਭ ਤੋਂ ਵੱਡੇ ਬੈਂਕ ‘ਬੈਂਕ ਆਫ ਬੜੌਦਾ’ ਨੇ ਵੀ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ’ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਬੈਂਕ ਨੇ 7 ਦਿਨ ਤੋਂ 10 ਸਾਲ ਤੱਕ ਦੀ ਮਿਆਦ ਵਾਲੀ ਐੱਫ. ਡੀ. ’ਚ ਬਦਲਾਅ ਕੀਤਾ ਹੈ। ਸੀਨੀਅਰ ਸਿਟੀਜ਼ਨਸ ਲਈ ਬੈਂਕ ਨੇ ਸਪੈਸ਼ਲ ਐੱਫ. ਡੀ. ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ 1 ਫੀਸਦੀ ਤੱਕ ਜ਼ਿਆਦਾ ਵਿਆਜ ਮਿਲੇਗਾ। ਨਵੀਆਂ ਦਰਾਂ 22 ਮਾਰਚ ਤੋਂ ਲਾਗੂ ਹੋ ਗਈਆਂ ਹਨ।
ਬੈਂਕ ਆਫ ਬੜੌਦਾ (ਬੀ. ਓ. ਬੀ.) 7 ਦਿਨ ਤੋਂ 45 ਦਿਨਾਂ ਵਾਲੀ ਐੱਫ. ਡੀ. ’ਤੇ ਹੁਣ 2.80 ਫੀਸਦੀ ਵਿਆਜ ਆਫਰ ਕਰ ਰਿਹਾ ਹੈ। 1 ਸਾਲ ਵਾਲੇ ਡਿਪਾਜ਼ਿਟਸ ’ਤੇ ਹੁਣ 5 ਫੀਸਦੀ ਵਿਆਜ ਨਿਵੇਸ਼ਕਾਂ ਨੂੰ ਮਿਲੇਗਾ। 1 ਸਾਲ ਤੋਂ ਵੱਧ ਅਤੇ 3 ਸਾਲ ਤੱਕ ਦੀ ਜਮ੍ਹਾ ’ਤੇ ਬੈਂਕ 5.1 ਫੀਸਦੀ ਵਿਆਜ ਦੇਵੇਗਾ। ਉੱਥੇ ਹੀ 3 ਸਾਲ ਤੋਂ ਵੱਧ ਅਤੇ 10 ਸਾਲ ਤੱਕ ਲਈ ਫਿਕਸਡ ਡਿਪਾਜ਼ਿਟ ’ਤੇ 5.35 ਫੀਸਦੀ ਵਿਆਜ ਬੈਂਕ ਆਫਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ਦੀ ਦੋਹਰੀ ਚਾਲ : ਭਾਰਤੀ ਸਰਹੱਦ 'ਤੇ ਗੁਪਤ ਰੂਪ 'ਚ ਵਸਾਏ 624 ਹਾਈਟੈੱਕ 'ਪਿੰਡ'
ਬੈਂਕ ਸੀਨੀਅਰ ਨਾਗਰਿਕਾਂ ਨੂੰ ਸਪੈਸ਼ਲ ਐੱਫ. ਡੀ. ’ਤੇ ਜ਼ਿਆਦਾ ਵਿਆਜ ਆਫਰ ਕਰ ਰਿਹਾ ਹੈ। 7 ਦਿਨਾਂ ਤੋਂ 3 ਸਾਲ ਦਰਮਿਆਨ ਅਤੇ 2 ਕਰੋੜ ਰੁਪਏ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ ’ਤੇ ਵਾਧੂ 0.5 ਫੀਸਦੀ ਵਿਆਜ ਦੇ ਰਿਹਾ ਹੈ। 7 ਦਿਨਾਂ ਤੋਂ 45 ਦਿਨਾਂ ਤੱਕ ਐੱਫ. ਡੀ. ’ਤੇ 3.3 ਫੀਸਦੀ ਅਤੇ 15 ਦਿਨਾਂ ਤੋਂ 45 ਦਿਨਾਂ ਦੀ ਐੱਫ. ਡੀ. ’ਤੇ ਸੀਨੀਅਰ ਨਾਗਰਿਕਾਂ ਨੂੰ 4.2 ਫੀਸਦੀ ਵਿਆਜ ਬੈਂਕ ਦੇ ਰਿਹਾ ਹੈ। 181 ਦਿਨ ਤੋਂ 270 ਦਿਨ ਦੀ ਮਿਆਦ ਵਾਲੀ ਜਮ੍ਹਾ ’ਤੇ 4.8 ਫੀਸਦੀ ਅਤੇ 271 ਦਿਨ ਤੋਂ ਵੱਧ ਅਤੇ 1 ਸਾਲ ਤੋਂ ਘੱਟ ਦੀ ਐੱਫ. ਡੀ. ’ਤੇ ਇਹ ਦਰ 4.9 ਫੀਸਦੀ ਹੋਵੇਗੀ।
1 ਸਾਲ ਦੀ ਐੱਫ. ਡੀ. ’ਤੇ 5.5 ਫੀਸਦੀ ਵਿਆਜ ਮਿਲੇਗਾ ਜਦ ਕਿ 3 ਸਾਲ ਤੋਂ 5 ਸਾਲ ਤੱਕ ਦੀ ਐੱਫ. ਡੀ. ’ਤੇ ਵਾਧੂ 0.65 ਫੀਸਦੀ ਅਤੇ 5 ਸਾਲਾਂ ਤੋਂ 10 ਸਾਲਾਂ ਦੀ ਐੱਫ. ਡੀ. ’ਤੇ 1 ਫੀਸਦੀ ਵਾਧੂ ਵਿਆਜ ਬੈਂਕ ਆਫਰ ਕਰ ਰਿਹਾ ਹੈ। 3 ਸਾਲ ਤੋਂ 5 ਸਾਲ ਦੀ ਐੱਫ. ਡੀ. ’ਤੇ 6 ਫੀਸਦੀ ਅਤੇ 5 ਸਾਲ ਤੋਂ 10 ਸਾਲ ਦੇ ਫਿਕਸਡ ਡਿਪਾਜ਼ਿਟ ’ਤੇ 6.35 ਫੀਸਦੀ ਵਿਆਜ ਬੈਂਕ ਦੇ ਰਿਹਾ ਹੈ।
ਇਹ ਵੀ ਪੜ੍ਹੋ : ਟੋਲ ਟੈਕਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਅਹਿਮ ਫੈਸਲਾ, ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 494 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ ਖੁੱਲ੍ਹਿਆ
NEXT STORY