ਲੰਡਨ — ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟ ਸੋਮਵਾਰ ਅਤੇ ਮੰਗਲਵਾਰ ਨੂੰ ਹੜਤਾਲ ’ਤੇ ਹਨ। ਏਅਰਲਾਈਨ ਦੇ 100 ਸਾਲ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ। ਹੜਤਾਲ ਦੀ ਵਜ੍ਹਾ ਨਾਲ ਕੰਪਨੀ ਨੇ 1,500 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਪਾਇਲਟ ਤਨਖਾਹ ਵਿਵਾਦ ਨੂੰ ਲੈ ਕੇ ਹੜਤਾਲ ’ਤੇ ਹਨ।
‘ਦਿ ਟੈਲੀਗਰਾਫ’ ਦੀ ਖਬਰ ਅਨੁਸਾਰ ਪਾਇਲਟਾਂ ਦੀ ਹੜਤਾਲ ਨਾਲ ਲਗਭਗ 2 ਲੱਖ 80 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ ਅਤੇ 704 ਕਰੋਡ਼ ਰੁਪਏ ਯਾਨੀ ਲਗਭਗ 80 ਮਿਲੀਅਨ ਪੌਂਡ ਦਾ ਨੁਕਸਾਨ ਹੋਵੇਗਾ। ਹੜਤਾਲ ਕਾਰਨ ਹੋਰ ਕੰਪਨੀਆਂ ਦੀਆਂ ਫਲਾਈਟਸ ਦਾ ਕਿਰਾਇਆ ਕਈ ਗੁਣਾ ਵਧ ਗਿਆ ਹੈ। ਏਅਰਲਾਈਨ ਦੇ 100 ਸਾਲ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ।
ਏਅਰਾਲਈਨ ਨੇ ਦੱਸਿਆ ਕਿ ਏਅਰਲਾਈਨ ਦੇ 4,300 ਦੇ ਕਰੀਬ ਪਾਇਲਟ ਪਿਛਲੇ 9 ਮਹੀਨੇ ਤੋਂ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ। ਪਾਇਲਟਾਂ ਦੇ ਸੰਗਠਨ ਨੇ ਇਸ ਤੋਂ ਪਹਿਲਾਂ ਜੁਲਾਈ 'ਚ ਪੇਸ਼ ਤਿੰਨ ਸਾਲ 'ਚ 11.5 ਫੀਸਦੀ ਤਨਖਾਹ ਵਾਧੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ।
ਇਹ ਉਡਾਣਾਂ ਹੋਈਆਂ ਪ੍ਰਭਾਵਿਤ
ਹੜਤਾਲ ਦੀ ਵਜ੍ਹਾ ਨਾਲ ਨਿਊਯਾਰਕ, ਦਿੱਲੀ, ਹਾਂਗਕਾਂਗ ਅਤੇ ਜੋਹਾਨਸਬਰਗ ਦੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਸੰਦਰਭ ’ਚ ਕੰਪਨੀ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਜੇਕਰ ਤੁਹਾਡੀ ਫਲਾਈਟ ਰੱਦ ਹੋ ਗਈ ਹੈ ਤਾਂ ਏਅਰਪੋਰਟ ’ਤੇ ਨਾ ਜਾਓ।
ਰੂਸ ਦੇ ਵਿਦੇਸ਼ ਮੰਤਰਾਲਾ ਨੇ ਕੀਤਾ ਸੁਚੇਤ
ਹੜਤਾਲ ਅਤੇ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰਾਲਾ ਨੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ (ਬੀ. ਏ. ਐੱਲ. ਪੀ. ਏ.) ਨੇ 23 ਅਗਸਤ ਨੂੰ ਹੀ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਤਨਖਾਹ ਅਤੇ ਭੱਤਿਆਂ ’ਚ ਕਟੌਤੀ ਦੇ ਵਿਵਾਦਾਂ ਤੋਂ ਬਾਅਦ ਪਾਇਲਟਾਂ ਨੇ ਹੜਤਾਲ ਦਾ ਫ਼ੈਸਲਾ ਲਿਆ। ਉਦੋਂ ਬੀ. ਏ. ਐੱਲ. ਪੀ. ਏ. ਨੇ ਕਿਹਾ ਸੀ ਕਿ 10 ਸਤੰਬਰ ਨੂੰ ਵੀ ਪਾਇਲਟ ਹੜਤਾਲ ’ਤੇ ਰਹਿਣਗੇ। ਇੰਨਾ ਹੀ ਨਹੀਂ, ਬੀ. ਏ. ਐੱਲ. ਪੀ. ਏ. ਨੇ ਏਅਰਲਾਈਨ ਦੇ ਵਿਹਾਰ ਨੂੰ ਗੈਰ-ਜ਼ਿੰਮੇਵਾਰਾਨਾ ਵੀ ਦੱਸਿਆ।
JLR ਦੀ ਵਿਕਰੀ ਅਗਸਤ 'ਚ 7.4 ਫੀਸਦੀ ਘਟ ਕੇ 34,716 ਇਕਾਈ ਰਹੀ
NEXT STORY