ਨਵੀਂ ਦਿੱਲੀ— ਬਜਾਜ ਆਟੋ ਨੇ ਭਾਰਤ 'ਚ ਆਪਣੇ ਦੋ ਮੋਟਰਸਾਈਕਲ ਮਾਡਲਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਵੱਲੋਂ 'ਐਵੈਂਜਰ ਸਟ੍ਰੀਟ-160 ਅਤੇ ਐਵੈਂਜਰ ਕਰੂਜ਼-220' ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਪਹਿਲਾਂ ਐਂਟਰੀ-ਲੈਵਲ ਦੇ ਮਾਡਲ ਦੀ ਗੱਲ ਕਰੀਏ ਤਾਂ ਬਜਾਜ ਐਵੇਂਜਰ ਸਟ੍ਰੀਟ-160 ਹੁਣ 1,01,094 ਰੁਪਏ ਦੀ ਕੀਮਤ 'ਚ ਤੁਹਾਡਾ ਹੋ ਸਕਦਾ ਹੈ। ਇਹ ਬਾਈਕ 5,203 ਰੁਪਏ ਮਹਿੰਗੀ ਹੋ ਗਈ ਹੈ ਕਿਉਂਕਿ ਪਹਿਲਾਂ ਇਹ 95,891 ਰੁਪਏ ਦੀ ਕੀਮਤ 'ਚ ਉਪਲਬਧ ਸੀ।
ਉੱਥੇ ਹੀ, ਬਜਾਜ ਐਵੈਂਜਰ ਕਰੂਜ਼-220 ਹੁਣ ਡੀਲਰਸ਼ਿਪ 'ਤੇ 1,22,630 ਰੁਪਏ ਦੀ ਕੀਮਤ 'ਚ ਉਪਲਬਧ ਹੋਵੇਗਾ। ਇਸ ਦੀ ਕੀਮਤ 2,457 ਰੁਪਏ ਵਧਾਈ ਗਈ ਹੈ। ਪਹਿਲਾਂ ਇਸ ਦੀ ਕੀਮਤ 1,20,173 ਰੁਪਏ ਸੀ। ਇੱਥੇ ਦੱਸੇ ਗਏ ਸਾਰੇ ਮੁੱਲ ਐਕਸ-ਸ਼ੋਅਰੂਮ, ਦਿੱਲੀ ਦੇ ਹਨ। ਇਨ੍ਹਾਂ ਦੋਹਾਂ ਮੋਟਰਸਾਈਕਲਾਂ ਦੀ ਕੀਮਤ ਵਧਾਉਣ ਤੋਂ ਇਲਾਵਾ ਇਨ੍ਹਾਂ 'ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਲਾਗਤ ਵਧਣ ਦੇ ਮੱਦੇਨਜ਼ਰ ਸਕੂਟਰ, ਮੋਟਰਸਾਈਕਲਾਂ ਦੀਆਂ ਕੀਮਤਾਂ 'ਚ ਵੀਰਵਾਰ ਤੋਂ 2 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇਹ ਵਾਧਾ ਮੋਟਰਸਾਈਕਲ ਤੇ ਸਕੂਟਰਾਂ ਦੇ ਮਾਡਲ ਅਤੇ ਬਾਜ਼ਾਰਾਂ ਦੇ ਆਧਾਰ 'ਤੇ ਵੱਖ-ਵੱਖ ਹੋਵੇਗਾ।
ਇੰਡੋ-ਅਮੈਰੀਕਨ ਚੈਂਬਰ ਆਫ ਕਾਮਰਸ ਨੇ ਰਤਨ ਟਾਟਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ
NEXT STORY