ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕਰਨ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਸਵੇਰੇ 11 ਵਜੇ ਲੋਕ ਸਭਾ 'ਚ ਬਜਟ ਪੇਸ਼ ਕੀਤਾ ਜਾਵੇਗਾ। ਬਤੌਰ ਵਿੱਤ ਮੰਤਰੀ ਇਹ ਉਨ੍ਹਾਂ ਦਾ ਪਹਿਲਾ ਬਜਟ ਹੋਵੇਗਾ। ਭਾਰੀ ਬਹੁਮਤ ਨਾਲ ਸੱਤਾ 'ਚ ਆਈ ਸਰਕਾਰ ਸਾਹਮਣੇ ਕਈ ਚੁਣੌਤੀਆਂ ਹਨ। ਇਕ ਪਾਸੇ ਸਰਕਾਰ ਨੂੰ ਆਰਥਿਕ ਸੁਧਾਰਾਂ ਨੂੰ ਲਾਗੂ ਕਰਨਾ ਹੋਵੇਗਾ ਤੇ ਦੂਜਾ ਆਮ ਲੋਕਾਂ ਨੂੰ ਵੀ ਰਾਹਤ ਦੇਣ ਦੀ ਚੁਣੌਤੀ ਹੈ।
ਅਰਥਵਿਵਸਥਾ 'ਚ ਸੁਸਤੀ ਬਣੀ ਹੋਈ ਹੈ, ਖਪਤ ਤੇ ਮੰਗ ਦੇ ਮੋਰਚੇ 'ਤੇ ਵੀ ਮੁਸ਼ਕਲਾਂ ਹਨ। ਉਮੀਦ ਹੈ ਕਿ ਸਰਕਾਰ ਘਰੇਲੂ ਖਪਤ ਨੂੰ ਬੂਸਟ ਦੇਣ ਲਈ ਐੱਮ. ਐੱਸ. ਐੱਮ. ਈ. ਸੈਕਟਰ, ਇਨਕਮ ਟੈਕਸ ਭਰਨ ਵਾਲੇ ਲੋਕਾਂ ਨੂੰ ਰਾਹਤ ਦੇਣ ਵਰਗੇ ਐਲਾਨ ਕਰ ਸਕਦੀ ਹੈ।
ਉੱਥੇ ਹੀ, ਕਿਸਾਨਾਂ ਲਈ ਵੀ ਕੋਈ ਵੱਡਾ ਐਲਾਨ ਹੋਣਾ ਸੰਭਵ ਹੈ। ਸਰਕਾਰ ਦਾ ਜ਼ੋਰ ਜਿੱਥੇ ਪੇਂਡੂ ਤੇ ਸਮਾਜਿਕ ਸਕੀਮਾਂ 'ਤੇ ਰਹਿਣ ਦਾ ਹੈ, ਉੱਥੇ ਹੀ ਬਜਟ 'ਚ 'ਜਲ' ਨਾਲ ਜੁੜੀਆਂ ਯੋਜਨਾਵਾਂ ਦਾ ਵੀ ਐਲਾਨ ਹੋ ਸਕਦਾ ਹੈ। ਬਜਟ 'ਚ 2024 ਤਕ ਹਰ ਘਰ ਨੂੰ ਪਾਈਪ ਨਾਲ ਪਾਣੀ ਦੀ ਸਪਲਾਈ ਯੋਜਨਾ ਨੂੰ ਵੀ ਜਗ੍ਹਾ ਮਿਲ ਸਕਦੀ ਹੈ। ਇਹ ਵੀ ਅੰਦਾਜ਼ਾ ਹੈ ਕਿ ਵਿੱਤ ਮੰਤਰੀ 'ਜਲ ਜੀਵਨ ਮਿਸ਼ਨ' ਅਤੇ 'ਨਲ ਤੋਂ ਜਲ' ਮੁਹਿੰਮ ਲਈ ਸ਼ੁਰੂਆਤੀ ਫੰਡ ਰੱਖ ਸਕਦੀ ਹੈ। ਇਨ੍ਹਾਂ ਦੇ ਇਲਾਵਾ ਪੀ. ਐੱਮ. ਕਿਸਾਨ ਯੋਜਨਾ, ਮਨਰੇਗਾ ਵਰਗੀਆਂ ਪੁਰਾਣੀਆਂ ਯੋਜਨਾਵਾਂ ਅਤੇ ਸਿਹਤ ਤੇ ਸਿੱਖਿਆ ਪ੍ਰੋਗਰਾਮਾਂ ਨੂੰ ਵੀ ਖਾਸ ਜਗ੍ਹਾ ਦਿੱਤੀ ਜਾ ਸਕਦੀ ਹੈ। ਪੀ. ਐੱਮ. ਕਿਸਾਨ ਯੋਜਨਾ ਲਈ ਸਰਕਾਰ ਨੇ ਪਿਛਲੇ ਅੰਤਰਿਮ ਬਜਟ 'ਚ 75000 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ, ਜੋ ਕਿ ਇਸ ਬਜਟ 'ਚ ਹੋਰ ਵਧਾਈ ਜਾ ਸਕਦੀ ਹੈ।
ਐਪਲ ਲਈ ਭਾਰਤ ’ਚ 2019 ਹੋ ਸਕਦੈ ਕਾਫ਼ੀ ਬੁਰਾ
NEXT STORY