ਨਵੀਂ ਦਿੱਲੀ— ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਰਾਤਿਨ ਰਾਏ ਨੇ ਉਮੀਦ ਜਤਾਈ ਹੈ ਕਿ ਆਉਣ ਵਾਲਾ 2018-19 ਦਾ ਬਜਟ ਲੋਕ ਲੁਭਾਓ ਨਹੀਂ ਹੋਵੇਗਾ। ਇਹ ਸਰਕਾਰ ਦੇ ਖਰਚ ਗੁਣਵੱਤਾ ਸੁਧਾਰ ਦੀ ਵਚਨਬੱਧਤਾ ਨੂੰ ਦਿਖਾਉਣ ਵਾਲਾ ਹੋਵੇਗਾ। ਹਾਲਾਂਕਿ ਸਰਕਾਰ ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ 'ਚ ਕੁਝ ਵਧੀਆ ਲੈ ਕੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੇ ਲੋਕ ਲੁਭਾਊ ਬਜਟ ਦੀ ਜਗ੍ਹਾ ਹੈ। ਮੇਰਾ ਮੰਨਣਾ ਹੈ ਕਿ ਸਰਕਾਰ ਇਕ ਜਿੰਮੇਦਾਰ ਬਜਟ ਲੈ ਕੇ ਆਵੇਗੀ, ਜੋ ਸਰਕਾਰ ਦੇ ਖਰਚ ਦੀ ਗੁਣਵੱਤਾ ਅਤੇ ਵਚਨਬੱਧਤਾ 'ਚ ਸੁਧਾਰ ਨੂੰ ਦਿਖਾਏਗਾ। ਦੱਸਣਯੋਗ ਹੈ ਕਿ ਆਮ ਬਜਟ ਅਗਲੇ ਸਾਲ ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਪੁੱਛੇ ਜਾਣ 'ਤੇ ਕਿ ਅਗਲੇ 18 ਮਹੀਨਿਆਂ 'ਚ ਸੁਧਾਰ ਦਾ ਏਜੰਡਾ ਕੀ ਹੋਵੇਗਾ, ਰਾਏ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਿਛਲੇ ਤਿੰਨ ਸਾਲ 'ਚ ਲਿਆਂਦੇ ਗਏ ਆਪਣੇ ਆਰਥਿਕ ਸੁਧਾਰਾਂ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਰਾਏ ਆਰਿਥਕ ਥਿੰਕ ਟੈਂਕ ਐੱਨ. ਆਈ. ਪੀ. ਐੱਫ. ਪੀ. ਦੇ ਵੀ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਕਈ ਸੁਧਾਰ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨੂੰ ਪੂਰਾ ਹੋਣ 'ਚ ਵਕਤ ਲੱਗੇਗਾ, ਤਾਂ ਅਜਿਹੇ 'ਚ ਨਵੇਂ ਸੁਧਾਰ ਸ਼ੁਰੂ ਕਰਨ ਦੀ ਬਜਾਏ ਸਰਕਾਰ ਨੂੰ ਪਹਿਲੇ ਸੁਧਾਰਾਂ ਨੂੰ ਪੂਰਾ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਜਗ ਸਰਕਾਰ ਦਾ ਕਾਰਜਕਾਲ ਮਈ 2014 'ਚ ਸ਼ੁਰੂ ਹੋਇਆ ਸੀ ਅਤੇ ਅਗਲੀਆਂ ਚੋਣਾਂ ਸਾਲ 2019 'ਚ ਹੋਣੀਆਂ ਹਨ।
ਆਪਣੇ ਮੋਬਾਇਲ ਨੰਬਰ ਨੂੰ ਆਧਾਰ ਨਾਲ ਇਸ ਤਰ੍ਹਾਂ ਕਰੋ ਲਿੰਕ
NEXT STORY