ਨਵੀਂ ਦਿੱਲੀ(ਇੰਟ.)-ਭਾਰਤੀ ਉਦਯੋਗਪਤੀ ਆਰਥਿਕ ਸੁਸਤੀ ਦੇ ਦੌਰ ’ਚ ਆਪਣੇ ਖਰਚੇ ਘਟਾ ਰਹੇ ਹਨ। ਇਸ ਦਾ ਅਸਰ ਬਿਜ਼ਨੈੱਸ ਜੈੱਟ ਦੀਆਂ ਉਡਾਣਾਂ ’ਤੇ ਵੀ ਪੈ ਰਿਹਾ ਹੈ। ਅਨਿਲ ਅੰਬਾਨੀ ਦੀ ਰਿਲਾਇੰਸ ਟਰਾਂਸਪੋਰਟ ਐਂਡ ਟਰੈਵਲਸ ਨੇ ਆਪਣੇ ਤਿੰਨ ਬਿਜ਼ਨੈੱਸ ਜੈੱਟਸ ’ਚੋਂ ਇਕ ਗਲੋਬਲ 5000 ਨੂੰ ਇਕ ਵਿਦੇਸ਼ੀ ਚਾਰਟਰ ਕੰਪਨੀ ਨੂੰ ਲੀਜ਼ ’ਤੇ ਦੇ ਦਿੱਤਾ ਹੈ। ਇਸ ਡਿਵੈੱਲਪਮੈਂਟ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਇਹ ਉਹੀ ਜੈੱਟ ਹੈ, ਜਿਸ ਦੀ ਵਰਤੋਂ ਅਨਿਲ ਅੰਬਾਨੀ ਆਪਣੀ ਟਰੈਵਲਿੰਗ ਲਈ ਕਰਦੇ ਸਨ। ਕੰਪਨੀ ਕੋਲ 2 ਹੋਰ ਫਿਕਸਡ-ਵਿੰਗ ਪਲੇਨ ਅਤੇ ਇਕ ਹੈਲੀਕਾਪਟਰ ਹੈ।
ਅਦਾਕਾਰ ਅਤੇ ਉਦਯੋਗਪਤੀ ਸਚਿਨ ਜੋਸ਼ੀ ਦੀ ਵਾਇਕਿੰਗ ਐਵੀਏਸ਼ਨ, ਇੰਡੀਆਬੁਲਸ ਦੀ ਏਅਰਮਿਡ ਐਵੀਏਸ਼ਨ ਅਤੇ ਰੈਲੀਗੇਅਰ ਦੀ ਲਿਗਾਰ ਐਵੀਏਸ਼ਨ ਵੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਆਪਣੇ ਜਹਾਜ਼ ਵੇਚਣ ਦੀ ਕੋਸ਼ਿਸ਼ ’ਚ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਸਤੰਬਰ ’ਚ 99 ਨਾਨ-ਸ਼ੈਡਿਊਲਡ ਆਪ੍ਰੇਟਰ ਸਨ। ਇਹ ਗਿਣਤੀ ਪਿਛਲੇ ਸਾਲ 130 ਦੀ ਸੀ। ਇਸ ਬਾਰੇ ਰਿਲਾਇੰਸ ਟਰਾਂਸਪੋਰਟ, ਵਾਇਕਿੰਗ, ਇੰਡੀਆਬੁਲਸ ਅਤੇ ਲਿਗਾਰ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
ਗੋਆ ਕਿੰਗ ਬੀਅਰ ਦੇ ਮਾਲਕ ਜੋਸ਼ੀ ਨੇ 2017 ’ਚ ਵਿਜੇ ਮਾਲਿਆ ਦਾ ਗੋਆ ’ਚ ਕਿੰਗਫਿਸ਼ਰ ਵਿਲਾ ਖਰੀਦਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜੋਸ਼ੀ ਦੀ ਕੰਪਨੀ ਵਾਇਕਿੰਗ ਐਵੀਏਸ਼ਨ ਕੋਲ ਆਪਣੇ 2 ਜਹਾਜ਼ਾਂ ਦੀ ਸਰਵਿਸ ਕਰਵਾਉਣ ਲਈ ਵੀ ਲੋੜੀਂਦੇ ਪੈਸੇ ਨਹੀਂ ਹਨ। ਇਨ੍ਹਾਂ ’ਚੋਂ ਇਕ ਏਅਰਕ੍ਰਾਫਟ ਮੁੰਬਈ ਏਅਰਪੋਰਟ ਅਤੇ ਦੂਜਾ ਨਾਂਦੇਡ਼ ’ਚ ਹੈ। ਕੰਪਨੀ ਨੇ ਪਿਛਲੇ 4 ਮਹੀਨਿਆਂ ਤੋਂ ਕਰਮਚਾਰੀਆਂ ਨੂੰ ਸੈਲਰੀ ਨਹੀਂ ਦਿੱਤੀ ਹੈ।
ਦਿਹਾਤੀ ਭਾਰਤ ’ਚ 60 ਫ਼ੀਸਦੀ ਘਟੀ ਸੋਨੇ ਦੀ ਮੰਗ
NEXT STORY