ਨਵੀਂ ਦਿੱਲੀ—ਪਿਛਲੇ ਕੁੱਝ ਸਾਲ ਦੇ ਦੌਰਾਨ ਕੋਅ-ਵਰਕਿੰਗ ਖੇਤਰ 'ਚ ਚੰਗੇ ਵਾਧੇ ਦੇ ਬਾਅਦ ਹੁਣ ਦੇਸ਼ 'ਚ ਕੋਅ-ਲਿਵਿੰਗ ਖੇਤਰ ਉਭਰਨ ਲੱਗਿਆ ਹੈ। ਇਕ ਰਿਪੋਰਟ ਮੁਤਾਬਕ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧਦੀ ਮੰਗ ਨਾਲ ਕੋਅ-ਲਿਵਿੰਗ ਖੇਤਰ 'ਚ ਸਾਲਾਨਾ 93 ਅਰਬ ਡਾਲਰ ਦਾ ਬਾਜ਼ਾਰ ਬਣਨ ਦੀ ਸਮਰੱਥਾ ਹੈ। ਕੋਅ-ਲਿਵਿੰਗ ਆਵਾਸ ਦਾ ਇਕ ਅਜਿਹਾ ਆਧੁਨਿਕ ਰੂਪ ਹੈ, ਜਿਥੇ ਲੋਕ ਰਹਿਣ ਦੇ ਸਥਾਨ ਨੂੰ ਆਪਸ 'ਚ ਸਾਂਝਾ ਕਰਦੇ ਹਨ। ਨਿਊਜ਼ ਕਾਰਪ ਅਤੇ ਸਾਫਟਬੈਂਕ ਸਮਰਥਿਤ ਰੀਐਲਟੀ ਪੋਰਟਲ ਪ੍ਰੋਪਟਾਈਗਰ ਨੇ ਕੋਅ-ਲਿਵਿੰਗ ਖੇਤਰ ਨੂੰ ਰੀਅਲ ਅਸਟੇਟ ਦੇ ਲਈ 'ਸੋਨੇ ਦੀ ਮਾਈਨਿੰਗ' ਕਰਾਰ ਦਿੱਤਾ ਹੈ। ਪੋਰਟਲ ਨੇ ਇਕ ਰਿਪੋਰਟ 'ਚ ਕਿਹਾ ਕਿ ਤੱਥਾਂ ਨਾਲ ਇਹ ਸਪੱਸ਼ਟ ਹੈ ਕਿ ਕੋਅ-ਲਿਵਿੰਗ ਖੇਤਰ 'ਚ ਅਜੇ ਸੰਗਠਿਤ ਖੇਤਰ ਦੀ ਹਿੱਸੇਦਾਰੀ ਸਿਰਫ ਇਕ ਲੱਖ ਬਿਸਤਰਿਆਂ ਤੱਕ ਸੀਮਿਤ ਹੈ। ਜੇਕਰ ਇਹ ਮੰਨੀਏ ਕਿ ਉਹ ਸਾਲਾਨਾ ਪ੍ਰਤੀ ਬਿਸਤਰ 1.44 ਲੱਖ ਰੁਪਏ ਕਮਾ ਰਹੇ ਹਨ ਤਾਂ ਇਸ ਨੂੰ ਕੋਅ-ਲਿਵਿੰਗ 'ਚ ਸੰਗਠਿਤ ਖੇਤਰ ਅਜੇ 20.6 ਕਰੋੜ ਡਾਲਰ ਦਾ ਹੈ। ਉਸ ਨੇ ਕਿਹਾ ਕਿ ਜੇਕਰ ਮੰਗ ਅਤੇ ਸਪਲਾਈ ਦੀ ਖਾਈ ਨੂੰ ਪਾਟ ਦਿੱਤਾ ਜਾਵੇ ਤਾਂ ਇਹ ਖੇਤਰ 93 ਅਰਬ ਡਾਲਰ ਦਾ ਬਾਜ਼ਾਰ ਬਣ ਸਕਦਾ ਹੈ।
ਕੱਚਾ ਇਸਪਾਤ ਉਤਪਾਦਨ ਜਨਵਰੀ 'ਚ ਚਾਰ ਫੀਸਦੀ ਡਿੱਗ ਕੇ ਰਿਹਾ 89.95 ਲੱਖ ਟਨ
NEXT STORY