ਜੈਪੁਰ (ਭਾਸ਼ਾ)– ਰਾਜਸਥਾਨ ਪੁਲਸ ਨੇ ਅਜਮੇਰ ਜ਼ਿਲੇ ਕੇ ਰਾਮਗੰਜ ਥਾਣਾ ਖ਼ੇਤਰ ’ਚ ਇਕ ਮਸਜਿਦ ਦੇ ਮੌਲਵੀ ਦਾ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੇ ਮਾਮਲੇ ’ਚ 6 ਨਾਬਾਲਗਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੁਲਸ ਨੇ ਕਿਹਾ ਕਿ ਮਸਜਿਦ ਦੇ ਬੱਚਿਆਂ ਦਾ ਕਹਿਣਾ ਹੈ ਕਿ ਮੌਲਵੀ ਉਨ੍ਹਾਂ ਦਾ ਜਿਨਸੀ ਤੌਰ ’ਤੇ ਸ਼ੋਸ਼ਣ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ।
ਇਹ ਖ਼ਬਰ ਵੀ ਪੜ੍ਹੋ : 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ
ਅਜਮੇਰ ਦੇ ਪੁਲਸ ਕਮਿਸ਼ਨਰ ਬਿਸ਼ਨੋਈ ਨੇ ਕਿਹਾ ਕਿ ਕਤਲੇਆਮ ਦੇ ਇਸ ਮਾਮਲੇ ’ਚ ਜਾਂਚ ਅੱਗੇ ਨਹੀਂ ਵੱਧ ਰਹੀ ਸੀ। ਪੁਲਸ ਨੇ 6 ਨਾਬਾਲਗਾਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਨਾਬਾਲਗਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੌਲਵੀ ਨੂੰ ਖਾਣੇ ’ਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਦੇਰ ਰਾਤ ਲਾਠੀਆਂ ਨਾਲ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ’ਚ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ 3 ਨਕਾਬਪੋਸ਼ ਲੋਕ ਮਸਜਿਦ ’ਚ ਆਏ ਤੇ ਮੌਲਵੀ ਦਾ ਕਤਲ ਕਰਕੇ ਭੱਜ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੁੱਲੂ ਤੇ ਲਾਹੌਲ-ਸਪੀਤੀ ’ਚ ਬਰਫ਼ਬਾਰੀ, ਦੇਸ਼ ’ਚ 16 ਮਈ ਤੋਂ ਲੂ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ
NEXT STORY