ਨਵੀਂ ਦਿੱਲੀ (ਇੰਟ.) – ਨਵੇਂ ਸਾਲ ’ਚ ਟੈਰਿਫ ਵਧਣ ਦੇ ਬਾਵਜੂਦ 4ਜੀ ਦੇ ਮੁਕਾਬਲੇ 5ਜੀ ਸਮਾਰਟਫੋਨ ਦੀ ਵਿਕਰੀ ਜ਼ਿਆਦਾ ਹੋਵੇਗੀ। ਅਪ੍ਰੈਲ-ਜੂਨ ਤਿਮਾਹੀ ਦੌਰਾਨ ਦੇਸ਼ ’ਚ 10 ਕਰੋੜ ਤੋਂ ਵੱਧ 5ਜੀ ਫੋਨ ਵਿਕਣ ਦਾ ਅਨੁਮਾਨ ਹੈ। ਰਿਸਰਚ ਏਜੰਸੀ ਕਾਊਂਟਰਪੁਆਇੰਟ ਮੁਤਾਬਕ 2023 ਦੇ ਅਖੀਰ ਤੱਕ 4ਜੀ ਸਮਾਰਟਫੋਨ ਦੀ ਤੁਲਣਾ ’ਚ 5ਜੀ ਹੈਂਡਸੈੱਟਸ ਦੀ ਵਿਕਰੀ ਜ਼ਿਆਦਾ ਹੋਵੇਗੀ। ਨਵੰਬਰ 2022 ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਇਸ ਨੈੱਟਵਰਕ ਦਾ ਤੇਜ਼ ਵਿਸਤਾਰ ਹੋ ਰਿਹਾ ਹੈ। ਹਾਲਾਂਕਿ 5ਜੀ ਸਮਾਰਟਫੋਨ ਦੀ ਵਿਕਰੀ 2020 ਤੋਂ ਹੋ ਹੀ ਹੋ ਰਹੀ ਹੈ। ਪਰ ਕਾਊਂਟਰਪੁਆਇੰਟ ਦਾ ਅਨੁਮਾਨ ਹੈ ਕਿ 2022 ’ਚ ਅਜਿਹੇ ਫੋਨ ਦੀ ਵਿਕਰੀ ਬੀਤੇ ਸਾਲ ਦੀ ਤੁਲਨਾ ’ਚ 81 ਫੀਸਦੀ ਵਧ ਕੇ 8 ਕਰੋੜ ਤੱਕ ਪਹੁੰਚ ਜਾਏਗੀ। ਬਾਜ਼ਾਰ ’ਚ ਸਸਤੇ 5ਜੀ ਫੋਨ ਮੁਹੱਈਆ ਹੋਣਾ ਇਸ ਦਾ ਕਾਰਨ ਹੈ।
ਕੁੱਲ ਵਿਕਰੀ ’ਚ 20,000 ਰੁਪਏ ਤੋਂ ਘੱਟ ਦੇ 5ਜੀ ਫੋਨ ਦੀ ਹਿੱਸੇਦਾਰੀ 2021 ਦੇ 16 ਫੀਸਦੀ ਤੋਂ ਵਧ ਕੇ 31 ਫੀਸਦੀ ਹੋਣ ਦਾ ਅਨੁਮਾਨ ਹੈ। ਇਕ ਰਿਪੋਰਟ ਮੁਤਾਬਕ ਰਿਲਾਇੰਸ ਮੁਖੀ ਮੁਕੇਸ਼ ਅੰਬਾਨੀ 2023 ਦੌਰਾਨ 5ਜੀ ਨੈੱਟਵਰਕ ’ਤੇ 1.12 ਲੱਖ ਕਰੋੜ ਰੁਪਏ ਖਰਚ ਕਰ ਸਕਦੇ ਹਨ। ਭਾਰਤੀ ਏਅਰਟੈੱਲ ਵੀ 27-28 ਹਜ਼ਾਰ ਕਰੋੜ ਖਰਚ ਕਰੇਗੀ। ਇੰਡਸਟਰੀ ਸੂਤਰਾਂ ਮੁਤਾਬਕ ਟੈਲੀਕਾਮ ਕੰਪਨੀਆਂ 5ਜੀ ਅਪਗ੍ਰੇਡ ਕਰਨ ਅਤੇ ਆਪ੍ਰੇਟਿੰਗ ਕਾਸਟ ’ਤੇ ਕੰਟਰੋਲ ਲਈ ਟੈਰਿਫ ਵਧਾਏਗੀ। ਭਾਰਤੀ ਏਅਰਟੈੱਲ ਨੇ ਹਰਿਆਣਾ ਅਤੇ ਓਡਿਸ਼ਾ ’ਚ ਐਂਟਰੀ ਪੱਧਰ ਦੇ ਪ੍ਰੀ-ਪੇਡ ਪਲਾਨ ਦਾ ਟੈਰਿਫ 57 ਫੀਸਦੀ ਤੱਕ ਵਧਾਇਆ ਹੈ। ਰਿਲਾਇੰਸ ਜੀਓ ਵੀ ਟੈਰਿਫ ’ਚ 10 ਫੀਸਦੀ ਤੋਂ ਜ਼ਿਆਦਾ ਵਾਧਾ ਕਰ ਸਕਦੀ ਹੈ। ਕੰਪਨੀਆਂ ਭਾਰਤੀ ਬਾਜ਼ਾਰ ’ਚ 10,000 ਰੁਪਏ ਦੀ ਰੇਂਜ ’ਚ ਵੀ ਐਂਟਰੀ-ਪੱਧਰ ਦੇ 5ਜੀ ਸਮਾਰਟਫੋਨ ਲਿਆ ਰਹੀਆਂ ਹਨ।
ਹਾਲਾਂਕਿ ਕੰਪੋਨੈਂਟ ਦੀ ਕਿੱਲਤ, ਸਿਆਸੀ ਅਸਥਿਰਤਾ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਕਾਰਨ ਇਸ ਸੈਗਮੈਂਟ ’ਚ ਵਿਕਰੀ ਗ੍ਰੋਥ ਘੱਟ ਰਹਿਣ ਦੇ ਆਸਾਰ ਹਨ। ਰਿਪੋਰਟ ’ਚ ਦੱਸਿਆ ਗਿਆ ਕਿ ਭਾਰਤ ’ਚ ਇਸ ਸਾਲ 5ਜੀ ਫੋਨ ਦੀ ਵਿਕਰੀ 81 ਫੀਸਦੀ ਵਧੀ ਹੈ। ਅਗਲੇ ਸਾਲ ਇਹ ਗ੍ਰੋਥ 62 ਫੀਸਦੀ ਰਹਿਣ ਦਾ ਅਨੁਮਾਨ ਹੈ। 2023 ਦੇ ਅਖੀਰ ਤੱਕ ਭਾਰਤੀ ਬਾਜ਼ਾਰ ’ਚ ਸਮਾਰਟਫੋਨ ਦੀ ਕੁੱਲ ਵਿਕਰੀ ’ਚ 5ਜੀ ਹੈਂਡਸੈੱਟਸ ਦੀ ਹਿੱਸੇਦਾਰੀ 54 ਫੀਸਦੀ ਤੋਂ ਜ਼ਿਆਦਾ ਹੋ ਜਾਏਗੀ।
ਅਪ੍ਰੈਲ-ਨਵੰਬਰ 'ਚ ਬਿਜਲੀ ਦੀ ਕਮੀ ਮਾਮੂਲੀ ਤੌਰ 'ਤੇ ਵਧ ਕੇ 0.6% ਹੋਈ, ਮੰਗ ਕਰੀਬ 11 ਫੀਸਦੀ ਵਧੀ
NEXT STORY