ਇੰਦੌਰ— ਰੇਲ ਦੇ ਏਅਰ ਕੰਡੀਸ਼ਨਰ (ਏ. ਸੀ.) ਕੋਚ ’ਚ ਸਫਰ ਕਰਨ ਦੌਰਾਨ ਯਾਤਰੀ ਦਾ ਸਾਮਾਨ ਚੋਰੀ ਹੋਣ ਦੇ ਮਾਮਲੇ ਨੂੰ ਖਪਤਕਾਰ ਫੋਰਮ ਨੇ ਸੇਵਾ ’ਚ ਕਮੀ ਦਾ ਮੰਨਦਿਆਂ ਰੇਲਵੇ ਨੂੰ 8.56 ਲੱਖ ਰੁਪਏ ਨੁਕਸਾਨਪੂਰਤੀ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਗੁਲਮੋਹਰ ਕਾਲੋਨੀ ਨਿਵਾਸੀ ਕਨ੍ਹੱਈਆ ਸਾਧਵਾਨੀ ਪਤਨੀ ਲਤਾ ਨਾਲ 8 ਫਰਵਰੀ, 2016 ਨੂੰ ਵਿਆਹ ਸਮਾਗਮ ’ਚ ਸ਼ਾਮਲ ਹੋਣ ਅਹਿਮਦਾਬਾਦ ਜਾ ਰਹੇ ਸਨ। ਉਨ੍ਹਾਂ ਨੇ ਸ਼ਾਂਤੀ ਐਕਸਪ੍ਰੈੱਸ ’ਚ ਏ. ਸੀ. ’ਚ ਟਿਕਟ ਬੁੱਕ ਕਰਵਾਈ, ਜਿਸ ਮੁਤਾਬਕ ਉਨ੍ਹਾਂ ਦਾ ਸੀਟ ਨੰਬਰ 38 ਅਤੇ 40 ਸੀ। ਰਾਤ ਨੂੰ ਟਰੇਨ ਰਵਾਨਾ ਹੋਈ, ਇਨ੍ਹਾਂ ਕੋਲ ਹੋਰ ਸਾਮਾਨ ਦੇ ਨਾਲ ਇਕ ਬੈਗ ਸੀ, ਜਿਸ ’ਚ ਗਹਿਣੇ ਅਤੇ ਨਕਦੀ ਤੋਂ ਇਲਾਵਾ ਲਗਭਗ 8.45 ਲੱਖ ਰੁਪਏ ਦਾ ਸਾਮਾਨ ਸੀ। 9 ਫਰਵਰੀ, 2016 ਨੂੰ ਸਵੇਰੇ ਪੌਣੇ 7 ਵਜੇ ਉਹ ਸੌਂ ਕੇ ਉੱਠੇ ਤਾਂ ਬੈਗ ਗਾਇਬ ਸੀ। ਸ਼ਿਕਾਇਤ ਟੀ. ਟੀ. ਐੱਲ. ਐੱਸ. ਰਾਣਾ ਨੂੰ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਕੋਚ ਦੇ ਬਰਥ ਨੰਬਰ 41 ਅਤੇ 42 ’ਤੇ 2 ਯਾਤਰੀ ਬੈਠੇ ਸਨ, ਜੋ ਗੋਧਰਾ ਰੇਲਵੇ ਸਟੇਸ਼ਨ ’ਤੇ ਉਤਰ ਗਏ। ਸੰਭਵ ਹੈ ਕਿ ਉਨ੍ਹਾਂ ਵੱਲੋਂ ਬੈਗ ਚੋਰੀ ਕੀਤਾ ਗਿਆ ਹੋਵੇ। ਪਤਾ ਲੱਗਾ ਦੋਵੇਂ ਯਾਤਰੀ ਨਾਜਾਇਜ਼ ਰੂਪ ਨਾਲ ਯਾਤਰਾ ਕਰ ਰਹੇ ਸਨ। ਜੀ. ਆਰ. ਪੀ. ਥਾਣੇ ਰਿਪੋਰਟ ਲਿਖਵਾਉਣ ਦੇ ਨਾਲ ਹੀ ਉਕਤ ਜੋੜੇ ਨੇ ਜ਼ਿਲਾ ਖਪਤਕਾਰ ਫੋਰਮ ’ਚ ਸ਼ਿਕਾਇਤ ਦਰਜ ਕਰਵਾਈ।
ਇਹ ਕਿਹਾ ਫੋਰਮ ਨੇ
ਫੋਰਮ ਪ੍ਰਧਾਨ ਸਤਿਯੇਂਦਰ ਜੋਸ਼ੀ ਅਤੇ ਮੈਂਬਰ ਕੁੰਦਨ ਸਿੰਘ ਚੌਹਾਨ ਨੇ ਮਾਮਲੇ ਨੂੰ ਰੇਲਵੇ ਵੱਲੋਂ ਸੇਵਾ ’ਚ ਕਮੀ ਦਾ ਪਾਇਆ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ 8.45 ਲੱਖ ਰੁਪਏ ਦੇ ਨਾਲ ਹੀ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਲਈ 10,000 ਅਤੇ ਅਦਾਲਤੀ ਖਰਚੇ ਵਜੋਂ 1000 ਰੁਪਏ 2 ਮਹੀਨਿਆਂ ਦੇ ਅੰਦਰ ਅਦਾ ਕਰਨ ਦੇ ਹੁਕਮ ਰੇਲਵੇ ਨੂੰ ਦਿੱਤੇ।
ਇਸ ਸਾਲ ਆਈ. ਪੀ. ਓ. ਬਾਜ਼ਾਰ ’ਤੇ ਵੀ ਰਿਹਾ ਆਰਥਿਕ ਸੁਸਤੀ ਦਾ ਦਬਾਅ
NEXT STORY