ਨਵੀਂ ਦਿੱਲੀ— ਬਾਜ਼ਾਰ ’ਚ ਸੁਸਤੀ ਅਤੇ ਨਕਦੀ ਦੀ ਕਿੱਲਤ ਕਾਰਣ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਘੱਟ ਆਈ. ਪੀ. ਓ. ਲਾਂਚ ਹੋਏ। ਪਿਛਲੇ ਸਾਲ ਦੇ 21 ਆਈ. ਪੀ. ਓ. ਦੇ ਮੁਕਾਬਲੇ ਇਸ ਸਾਲ 15 ਕੰਪਨੀਆਂ ਦੇ ਆਈ. ਪੀ. ਓ. ਆਏ। ਇਹੀ ਨਹੀਂ ਇਸ ਸਾਲ ਆਈ. ਪੀ. ਓ. ਨਾਲ ਕੰਪਨੀਆਂ ਨੇ ਜਿੰਨੀ ਰਕਮ ਜੁਟਾਈ, ਉਹ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ।
ਇਕ ਰਿਪੋਰਟ ਮੁਤਾਬਕ ਸਾਲ 2019 ’ਚ 15 ਕੰਪਨੀਆਂ ਨੇ ਆਈ. ਪੀ. ਓ. ਨਾਲ 10,000 ਕਰੋਡ਼ ਰੁਪਏ ਤੋਂ ਜ਼ਿਆਦਾ ਜੁਟਾਏ, ਜਦੋਂ ਕਿ 2018 ’ਚ 21 ਕੰਪਨੀਆਂ ਨੇ ਆਈ. ਪੀ. ਓ. ਰਾਹੀਂ 27,000 ਕਰੋਡ਼ ਰੁਪਏ ਤੋਂ ਜ਼ਿਆਦਾ ਜੁਟਾਏ ਸਨ। ਪਿਛਲੇ ਸਾਲ ਇਕੱਲੇ ਐੱਚ. ਡੀ. ਐੱਫ. ਸੀ. ਏ. ਐੱਮ. ਸੀ. ਨੇ ਆਪਣੇ ਆਈ. ਪੀ. ਓ. ਤੋਂ ਕਰੀਬ 15,000 ਕਰੋਡ਼ ਰੁਪਏ ਜੁਟਾ ਲਏ ਸਨ, ਜੋ ਇਸ ਸਾਲ ਕੁਲ ਆਈ. ਪੀ. ਓ. ਤੋਂ ਜੁਟਾਈ ਗਈ ਰਾਸ਼ੀ ਦੇ ਮੁਕਾਬਲੇ ਜ਼ਿਆਦਾ ਹੈ।
ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਅਐਯ ਤਿਆਗੀ ਨੇ ਕਿਹਾ ਕਿ ਇਨਫ੍ਰਾਸਟਰੱਕਚਰ ਲੀਜ਼ਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ (ਆਈ. ਐੱਲ. ਐਂਡ ਐੱਫ. ਐੱਸ.) ਮਾਮਲਾ ਅਤੇ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ’ਚ ਉਥਲ-ਪੁਥਲ ਨੇ ਇਸ ਸਾਲ ਆਈ. ਪੀ. ਓ. ਦੇ ਮਾਹੌਲ ਨੂੰ ਖ਼ਰਾਬ ਕੀਤਾ। ਉਨ੍ਹਾਂ ਹਾਲਾਂਕਿ ਕਿਹਾ ਕਿ ਛੇਤੀ ਹੀ ਕੁਲ 15,000 ਕਰੋਡ਼ ਰੁਪਏ ਦੇ 10-11 ਆਈ. ਪੀ. ਓ. ਹੋਰ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਆਈ. ਪੀ. ਓ. ਬਾਜ਼ਾਰ ਦੇ ਸਾਹਮਣੇ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ। ਇਸ ਸਾਲ ਦੀ ਪਹਿਲੀ ਛਿਮਾਹੀ ’ਚ ਆਈ. ਪੀ. ਓ. ਬਾਜ਼ਾਰ ’ਚ ਜਿੱਥੇ ਸੁਸਤੀ ਦਿਸੀ, ਉਥੇ ਹੀ ਦੂਜੀ ਛਿਮਾਹੀ ’ਚ ਇਸ ’ਚ ਤੇਜ਼ੀ ਆਈ।
ਓਪੇਕ ਦੇਸ਼ ਤੇਲ ਉਤਪਾਦਨ ’ਚ ਕਰਨਗੇ ਕਟੌਤੀ, ਵਧ ਸਕਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY