ਨਵੀਂ ਦਿੱਲੀ-ਵਾਲਮਾਰਟ ਇੰਕ, ਫਲਿੱਪਕਾਰਟ ਅਤੇ ਵਾਲਮਾਰਟ ਫਾਊਂਡੇਸ਼ਨ ਮਿਲ ਕੇ ਭਾਰਤ ਨੂੰ ਕੋਵਿਡ-19 ਦੇ ਵਿਰੁੱਧ ਲੜਾਈ 'ਚ ਮਦਦ ਕਰੇਗੀ, ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਵਿਅਕਤੀਗਤ ਸੁਰੱਖਿਆ ਸੰਗਠਨਾਂ (ਪੀ.ਪੀ.ਆਈ.) ਅਤੇ ਸੰਗਠਨਾਂ ਨੂੰ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਲਈ ਜ਼ਰੂਰੀ ਰਾਹਤ ਸਾਮਗਰੀ ਮੁਹੱਈਆ ਕਰਵਾਉਣ ਲਈ ਰਾਸ਼ੀ ਦੇਵੇਗੀ।
ਵਾਲਮਾਰਟ ਇੰਕ ਅਤੇ ਫਲਿੱਪਕਾਰਟ ਨੇ ਮਿਲ ਕੇ ਭਾਰਤ ਨੂੰ ਕੋਵਿਡ-19 ਨਾਲ ਲੜਾਈ ਲਈ 383 ਮਿਲੀਅਨ ਦੀ ਧਨਰਾਸ਼ੀ ਮੁਹੱਈਆ ਕਰਵਾਉਣ ਦਾ ਸੰਕਲਪ ਲਿਆ ਹੈ। ਇਹ ਕੰਪਨੀਆਂ ਜਨਤਕ ਸਿਹਤ ਕਰਮਚਾਰੀਆਂ ਲਈ ਗੈਰ-ਸਰਕਾਰੀ ਸੰਗਠਨਾਂ ਦੁਆਰਾ ਐੱਨ95 ਮਾਸਕ ਅਤੇ ਮੈਡੀਕਲ ਸਮੇਤ ਵਿਅਕਤੀਗਤ ਸੁਰੱਖਿਆ ਉਪਕਰਣਾਂ ਦੇ ਵਿਤਰਣ 'ਤੇ ਵੀ ਧਿਆਨ ਕੇਂਦਰਿਤ ਕਰੇਗੀ। ਇਸ ਤੋਂ ਇਲਾਵਾ ਵਾਲਮਾਰਟ ਫਾਊਂਡੇਸ਼ਨ ਇਸ ਸੰਕਟਕਾਲ 'ਚ ਮਦਦ ਲਈ ਜੁੱਟੇ ਸੰਗਠਨਾਂ ਅਤੇ ਹੋਰ ਗੈਰ-ਸਰਕਾਰੀ ਸੰਗਠਨਾਂ ਲਈ ਕੁੱਲ 77 ਮਿਲੀਅਨ ਦੀ ਦਾਨਰਾਸ਼ੀ ਵੀ ਉਪਲੱਬਧ ਕਰਵਾ ਰਹੀ ਹੈ। ਇਸ ਧਨਰਾਸ਼ੀ ਦਾ ਇਸਤੇਮਾਲ ਕਿਸਾਨਾਂ, ਗ੍ਰਮੀਣ ਸਮੂਹਾਂ ਅਤੇ ਮਾਈਕ੍ਰੋ-ਬਿਜ਼ਨੈੱਸਮੈਨ ਨੂੰ ਸਹਿਯੋਗ ਦੇਣ ਵਾਲੇ ਸੰਗਠਨਾਂ ਨੂੰ ਵਿਤਰਿਤ ਕਰਨ ਤੋਂ ਇਲਾਵਾ ਖਾਦ ਸਾਮਗਰੀ, ਦਵਾਈਆਂ ਅਤੇ ਸਾਫ-ਸਫਾਈਆਂ ਦੇ ਉਪਕਰਣਾਂ ਅਤੇ ਸਾਧਨਾਂ ਦੀ ਖਰੀਦ 'ਤੇ ਖਰਚ ਕੀਤਾ ਜਾਵੇਗਾ।
ਇਸ ਸਾਲ ਸੁਸਤ ਰਹੇਗੀ ਹਾਈਰਿੰਗ ਦੀ ਪ੍ਰਕਿਰਿਆ, ਨਿਵੇਸ਼ 'ਤੇ ਰਹੇਗਾ ਜ਼ੋਰ : ਗੂਗਲ CEO
NEXT STORY