ਨਵੀਂ ਦਿੱਲੀ— ਹੁਣ ਤੁਸੀਂ ਈ. ਐੱਲ. ਐੱਸ. ਐੱਸ. ਦੀ ਤਰ੍ਹਾਂ 'ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜਜ਼ (ਸੀ. ਪੀ. ਐੱਸ. ਈ.) ਫੰਡ 'ਚ ਨਿਵੇਸ਼ ਕਰਕੇ ਵੀ 80ਸੀ ਤਹਿਤ ਟੈਕਸ ਛੋਟ ਹਾਸਲ ਕਰ ਸਕਦੇ ਹੋ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 'ਚ ਐਲਾਨ ਕੀਤਾ ਸੀ ਕਿ ਸਰਕਾਰ ਸੀ. ਪੀ. ਐੱਸ. ਈ. ETF ਨੂੰ ਇਕ ਟੈਕਸ ਬਚਤ ਮਿਊਚਲ ਫੰਡ ਦੇ ਰੂਪ 'ਚ ਲਾਂਚ ਕਰੇਗੀ।
ਸੀ. ਪੀ. ਐੱਸ. ਈ. ਫੰਡ 'ਚ ਪ੍ਰਚੂਨ ਨਿਵੇਸ਼ਕ ਵੀ ਹਿੱਸਾ ਲੈ ਸਕਦੇ ਹਨ। 2014 'ਚ ਸਰਕਾਰ ਨੇ ਸੀ. ਪੀ. ਐੱਸ. ਈ. ETF ਫੰਡ ਦੀ ਸ਼ੁਰੂਆਤ ਕੀਤੀ ਸੀ, ਜਿਸ 'ਚ ਸਰਕਾਰੀ ਫਰਮਾਂ ਸ਼ਾਮਲ ਹਨ। ਸਰਕਾਰ ਨੇ ਵਿਨਿਵੇਸ਼ ਦੇ ਇਰਾਦੇ ਨਾਲ ਕੁਝ ਸਰਕਾਰੀ ਫਰਮਾਂ 'ਚ ਹਿੱਸੇਦਾਰੀ ਘਟਾਉਣ ਤੇ ਪ੍ਰਚੂਨ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਣ ਲਈ ਇਹ ਫੰਡ ਲਾਂਚ ਕੀਤਾ ਸੀ।
ਇਹ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਲੰਬੇ ਸਮੇਂ ਲਈ ਸਰਕਾਰੀ ਫਰਮਾਂ ਦੇ ਸਟਾਕਸ 'ਚ ਨਿਵੇਸ਼ ਕਰਨਾ ਚਾਹੁੰਦੇ ਹਨ। ਸੀ. ਪੀ. ਐੱਸ. ਈ. ETF ਫੰਡ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ 'ਤੇ ਚਾਰਜ ਬਾਕੀ ਮਿਊਚਲ ਫੰਡ ਦੀ ਤੁਲਨਾ 'ਚ ਘੱਟ ਲੱਗਦਾ ਹੈ। ਰਿਲਾਇੰਸ ਮਿਊਚਲ ਫੰਡ ਇਸ ਦਾ ਪ੍ਰਬੰਧਨ ਕਰਦਾ ਹੈ, ਜਿਸ 'ਚ 11 ਬਲਿਊਚਿਪ ਪੀ. ਐੱਸ. ਯੂ. ਸਟਾਕਸ ਹਨ। ਇਹ ਸਟਾਕਸ ਓ. ਐੱਨ. ਜੀ. ਸੀ., ਐੱਨ. ਟੀ. ਪੀ. ਸੀ., ਆਈ. ਓ. ਸੀ., ਕੋਲ ਇੰਡੀਆ, ਆਰ. ਈ. ਸੀ., ਪੀ. ਐੱਫ. ਸੀ., ਐੱਨ. ਬੀ. ਸੀ. ਸੀ., ਭਾਰਤ ਇਲੈਕਟ੍ਰਾਨਿਕਸ, ਆਇਲ ਇੰਡੀਆ, ਐੱਨ. ਐੱਲ. ਸੀ. ਇੰਡੀਆ ਤੇ ਐੱਸ. ਜੇ. ਵੀ. ਐੱਨ. ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਈ. ਐੱਲ. ਐੱਸ. ਐੱਸ. ਦੀ ਤਰ੍ਹਾਂ ਲਾਭ ਮਿਲਣ 'ਤੇ ਸੀ. ਪੀ. ਐੱਸ. ਈ. ETF ਉਨ੍ਹਾਂ ਨਿਵੇਸ਼ਕਾਂ ਲਈ ਖਿੱਚਵੇਂ ਹੋਣਗੇ ਜੋ ਲੰਬੇ ਸਮੇਂ 'ਚ ਚੰਗਾ ਰਿਟਰਨ ਚਾਹੁੰਦੇ ਹਨ।
ਹੁੰਡਈ ਦੀ ਇਲੈਕਟ੍ਰਿਕ SUV ਲਾਂਚ, ਇਕ ਵਾਰ ਚਾਰਜ 'ਚ ਦੌੜੇਗੀ 452KM
NEXT STORY