ਮੁੰਬਈ— ਪ੍ਰਚੂਨ ਮਹਿੰਗਾਈ 'ਚ ਫਰਵਰੀ 'ਚ ਗਿਰਾਵਟ ਦੇ ਬਾਵਜੂਦ 2018 'ਚ ਰਿਜ਼ਰਵ ਬੈਂਕ ਦੀ ਪ੍ਰਮੁੱਖ ਵਿਆਜ ਦਰ 'ਚ ਕਟੌਤੀ ਦੀ ਸੰਭਾਵਨਾ ਨਹੀਂ ਹੈ। ਵਿੱਤੀ ਸੇਵਾ ਕੰਪਨੀਆਂ ਦੇ ਵਿਸ਼ਲੇਸ਼ਕਾਂ ਨੇ ਇਹ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਬਜਟ 'ਚ ਅਨਾਜ ਲਈ ਉੱਚਾ ਘੱਟੋਂ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਣ ਦਾ ਜਿਸ ਤਰ੍ਹਾਂ ਦਾ ਵਾਅਦਾ ਕੀਤਾ ਗਿਆ ਹੈ, ਉਸ ਨਾਲ ਮਹਿੰਗਾਈ ਵਧ ਸਕਦੀ ਹੈ। ਜਾਪਾਨ ਦੀ ਬ੍ਰੋਕਰੇਜ ਕੰਪਨੀ ਨੋਮੂਰਾ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਨਿਰਧਾਰਨ ਕਮੇਟੀ ਲਈ ਇਹ ' ਚੁਣੌਤੀ ਭਰਪੂਰ ਸਮਾਂ ' ਹੈ। ਐੱਮ.ਐੱਸ.ਪੀ.ਨਾਲ ਮਹਿੰਗਾਈ ਵਧਣ ਦਾ ਖਤਰਾ ਹੈ ਅਤੇ ਦੂਜੀ ਤਿਮਾਹੀ ਤੋਂ ਜੇਕਰ ਮਹਿੰਗਾਈ ਵਧਣੀ ਸ਼ੁਰੂ ਹੁੰਦੀ ਹੈ ਤਾਂ ਸਿਖਰ ਬੈਂਕ ਉਸ ਦੇ ਖਿਲਾਫ ਜ਼ਿਆਦਾ ਸਖਤ ਰੁੱਖ ਆਪਣਾ ਸਕਦਾ ਹੈ। ਨੋਮੂਰਾ ਦਾ ਅੰਦਾਜ਼ਾ ਹੈ ਕਿ 2018 'ਚ ਰਿਜ਼ਰਵ ਬੈਂਕ ਦੀ ਨੀਤੀਗਤ ਦਰਾਂ ਜਿਓ ਦੀਆਂ ਤਿਓਂ ਰਹਿਣਗੀਆਂ। ਇਸ ਦਾ ਮੁੱਖ ਕਾਰਨ ਬੈਂਕ ਖੇਤਰ 'ਚ ਖਤਰੇ ਹਨ ਅਤੇ ਲਗਾਤਾਰ ਵਾਧੇ ਦੇ ਰਾਸਤੇ 'ਚ ਇਕ ਖਤਰਾ ਬਣਿਆ ਹੋਇਆ ਹੈ।
ਕਰਜ਼ ਵਾਪਸ ਨਾ ਕਰਨ ਵਾਲਿਆਂ ਨਾਲ ਇਸ ਤਰ੍ਹਾਂ ਨਿਪਟੇਗੀ ਸਰਕਾਰ
NEXT STORY