ਨਵੀਂ ਦਿੱਲੀ : ਬੀਤੇ ਇਕ ਹਫ਼ਤੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰਹਿਣ ਦੇ ਬਾਅਦ ਅੱਜ ਫਿਰ ਇਕ ਵਾਰ ਵੱਧ ਗਈਆਂ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਤੇਜ਼ੀ ਦੌਰਾਨ ਮੰਗਲਵਾਰ ਨੂੰ ਘਰੇਲੂ ਬਾਜ਼ਾਰ ਵਿਚ ਪੈਟਰੋਲ ਦੀ ਕੀਮਤ ਜਿੱਥੇ ਸਥਿਰ ਰਹੀ, ਉਥੇ ਹੀ ਅੱਜ ਸਰਕਾਰੀ ਤੇਲ ਕੰਪਨੀਆਂ ਵੱਲੋਂ ਡੀਜ਼ਲ 25 ਪੈਸੇ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਲਗਾਤਾਰ 7 ਦਿਨਾਂ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਸੀ। ਹਾਲਾਂਕਿ ਉਸ ਤੋਂ ਪਹਿਲਾਂ 7 ਜੂਨ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਦੋਵਾਂ ਈਂਧਨਾਂ ਦੇ ਮੁੱਲ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਸੀ। ਡੀਜ਼ਲ ਦੀ ਕੀਮਤ ਵਧਣ ਦਾ ਅਸਰ ਮਹਿੰਗਾਈ 'ਤੇ ਸਿੱਧਾ ਦਿਸਦਾ ਹੈ ਕਿਉਂਕਿ ਮਾਲ ਢੁਆਈ ਵਿਚ ਇਸ ਈਂਧਣ ਦਾ ਇਸਤੇਮਾਲ ਹੁੰਦਾ ਹੈ। ਦਿੱਲੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ ਦਿਨਾਂ ਦੇ 80.43 ਰੁਪਏ 'ਤੇ ਟਿਕੀ ਰਹੀ ਪਰ ਡੀਜ਼ਲ 25 ਪੈਸੇ ਚੜ੍ਹ ਕੇ 80.78 ਰੁਪਏ 'ਤੇ ਪਹੁੰਚ ਗਿਆ।
ਪਿਛਲੇ ਕੁੱਝ ਦਿਨਾਂ ਤੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਵੱਧ ਹੋ ਰਹੀਆਂ ਸਨ, ਮਤਲੱਬ ਕਿਸੇ ਦਿਨ 41 ਸੇਂਟ ਮਹਿੰਗਾ ਤਾਂ ਕਿਸੇ ਦਿਨ 34 ਸੇਂਟ ਸਸਤਾ। ਇਸ ਲਈ ਇਕ ਹਫ਼ਤੇ ਤੱਕ ਘਰੇਲੂ ਬਾਜ਼ਾਰ ਵਿਚ ਇਸਦਾ ਅਸਰ ਨਹੀਂ ਦਿਸਿਆ। ਅੱਜ ਵੀ ਇਸ ਦਾ ਅਸਰ ਸਿਰਫ਼ ਡੀਜ਼ਲ ਦੀਆਂ ਕੀਮਤਾਂ ਵਿਚ ਦਿਸਿਆ ਹੈ। ਪਟਰੋਲ ਨੂੰ ਫਿਲਹਾਲ ਕੀਮਤ ਵਾਧੇ ਤੋਂ ਰਾਹਤ ਮਿਲੀ ਹੈ।
ਸ਼ਹਿਰ |
ਪੈਟਰੋਲ/ਰੁਪਏ ਲਿਟਰ |
ਡੀਜ਼ਲ/ਰੁਪਏ ਲਿਟਰ |
ਦਿੱਲੀ |
80.43 |
80.78 |
ਮੁੰਬਈ |
87.19 |
79.05 |
ਚੇਨੱਈ |
83.63 |
77.91 |
ਕੋਲਕਾਤਾ |
82.10 |
75.89 |
ਨੋਇਡਾ |
81.08 |
72.80 |
ਰਾਂਚੀ |
80.29 |
76.73 |
ਬੈਂਗਲੁਰੂ |
83.04 |
76.79 |
ਪਟਨਾ |
83.31 |
77.61 |
ਚੰਡੀਗੜ੍ਹ |
77.41 |
72.18 |
ਲਖਨਊ |
80.98 |
72.70 |
ਹਰ ਦਿਨ ਛੇ ਵਜੇ ਕੀਮਤ ਬਦਲਦੀ ਹੈ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।
ਸਰਕਾਰ ਦੀ ਇਸ ਪੈਨਸ਼ਨ ਯੋਜਨਾ ਦੇ 2.28 ਕਰੋੜ ਗਾਹਕਾਂ ਨੂੰ ਵੱਡੀ ਸੌਗਾਤ
NEXT STORY