ਨਵੀਂ ਦਿੱਲੀ— ਭਾਰਤ 'ਚ ਕਾਰੋਬਾਰ ਖੋਲ੍ਹਣਾ ਜਲਦ ਹੀ ਇੰਨਾ ਸੌਖਾ ਹੋ ਸਕਦਾ ਹੈ, ਜੋ ਹੁਣ ਤਕ ਪਹਿਲਾਂ ਕਦੇ ਨਹੀਂ ਸੀ। ਸਰਕਾਰ ਕੰਪਨੀ ਬਣਾਉਣ ਲਈ ਜ਼ਰੂਰੀ ਪੈਨ ਨੰਬਰ, ਟੈਕਸ ਖਾਤਾ ਨੰਬਰ, ਜੀ. ਐੱਸ. ਟੀ., ਕਰਮਚਾਰੀ ਭਵਿੱਖ ਫੰਡ ਤੇ ਕਰਮਚਾਰੀ ਰਾਜ ਬੀਮਾ ਨਿਗਮ ਨਾਲ ਰਜਿਸਟਰੇਸ਼ਨ ਲਈ ਇਕ ਸਿੰਗਲ ਵਿੰਡੋ ਪ੍ਰੋਗਰਾਮ ਸ਼ੁਰੂ ਕਰ ਸਕਦੀ ਹੈ, ਜਿਸ 'ਚ ਸਿਰਫ ਤਿੰਨ ਦਿਨਾਂ 'ਚ ਹੀ ਇਨ੍ਹਾਂ ਸਭ ਲਈ ਹਰੀ ਝੰਡੀ ਮਿਲ ਜਾਵੇਗੀ।
ਸਰਕਾਰ ਦਾ ਮਕਸਦ ਭਾਰਤ ਨੂੰ 'ਬਿਜ਼ਨੈੱਸ ਰੈਂਕਿੰਗ' 'ਚ ਟਾਪ-50 'ਚ ਸ਼ਾਮਲ ਕਰਨਾ ਹੈ। ਸੂਤਰਾਂ ਮੁਤਾਬਕ, ਕੰਪਨੀ ਸਥਾਪਤ ਕਰਨ ਲਈ ਪੈਨ, ਈ. ਪੀ. ਐੱਫ. ਓ. ਤੇ ਜੀ. ਐੱਸ. ਟੀ. ਦੀ ਮਨਜ਼ੂਰੀ ਨੂੰ ਰਫਤਾਰ ਦੇਣ ਲਈ ਇਕ ਸੌਖਾ ਸਿਸਟਮ ਸਥਪਾਤ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਅੰਦਰੂਨੀ ਵਪਾਰ ਤੇ ਇੰਡਸਟਰੀ ਪ੍ਰੋਮੋਸ਼ਨ (ਡੀ. ਪੀ. ਆਈ. ਆਈ. ਟੀ.) ਵਿਭਾਗ ਭਾਰਤ ਨੂੰ 'ਬਿਜ਼ਨੈੱਸ ਰੈਂਕਿੰਗ' 'ਚ 50ਵਾਂ ਸਥਾਨ ਦਿਵਾਉਣ ਲਈ ਕੰਮ ਕਰ ਰਿਹਾ ਹੈ।
ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਨਾਮ ਰਿਜ਼ਰਵੇਸ਼ਨ ਦੇ ਮੁੱਦੇ ਹਨ ਜੋ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਹੱਲ ਕੀਤੇ ਜਾ ਰਹੇ ਹਨ। ਪਿਛਲੇ ਸਾਲ ਵਿਸ਼ਵ ਬੈਂਕ ਦੀ 'ਬਿਜ਼ਨੈੱਸ ਰੈਂਕਿੰਗ' 'ਚ ਭਾਰਤ ਨੇ 23 ਸਥਾਨਾਂ ਦੀ ਛਾਲ ਲਾ ਕੇ 77ਵਾਂ ਨੰਬਰ ਹਾਸਲ ਕੀਤਾ ਸੀ, ਯਾਨੀ ਭਾਰਤ ਵਿਸ਼ਵ ਦਾ 77ਵਾਂ ਅਜਿਹਾ ਦੇਸ਼ ਹੈ ਜਿੱਥੇ ਕਾਰੋਬਾਰ ਕਰਨਾ ਸਭ ਤੋਂ ਸੌਖਾ ਹੈ। ਪਿਛਲੇ ਦੋ ਸਾਲਾਂ 'ਚ ਭਾਰਤ ਦੀ ਰੈਂਕਿੰਗ ਇਸ ਮਾਮਲੇ 'ਚ 53 ਸਥਾਨ ਸੁਧਰੀ ਹੈ ਕਿਉਂਕਿ ਸਰਕਾਰ ਨੇ ਕਾਰੋਬਾਰੀ ਰੁਕਵਾਟਾਂ ਨੂੰ ਦੂਰ ਕਰਨ ਲਈ ਕਈ ਵਿਸ਼ੇਸ਼ ਯਤਨ ਕੀਤੇ ਹਨ। ਵਿਸ਼ਵ ਬੈਂਕ ਨੇ ਭਾਰਤ ਨੂੰ ਵੱਡਾ ਸੁਧਾਰਕ ਦੇ ਰੂਪ 'ਚ ਮਾਨਤਾ ਦਿੱਤੀ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ 2014-18 ਦੀ ਮਿਆਦ ਦੌਰਾਨ ਭਾਰਤ ਜਿੱਥੇ 65 ਸਥਾਨ ਉੱਪਰ ਚੜ੍ਹਿਆ ਹੈ, ਉੱਥੇ ਹੀ ਚੀਨ 27 ਸਥਾਨ ਥੱਲੇ ਡਿੱਗਾ ਹੈ।
ਕੰਪਨੀਆਂ ਨੇ ਵਧਾਈਆਂ ਦਰਾਂ, ਮਹਿੰਗਾ ਹੋ ਜਾ ਰਿਹਾ ਹੈ ਬੀਮਾ
NEXT STORY