ਮੁੰਬਈ— ਬੈਂਕਾਂ ਅਤੇ ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ਵਧਣ ਨਾਲ ਮੰਗਲਵਾਰ ਨੂੰ ਭਾਰਤੀ ਕਰੰਸੀ 7 ਪੈਸੇ ਡਿੱਗ ਕੇ 73.86 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।
ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 18 ਪੈਸੇ ਦੀ ਗਿਰਾਵਟ 'ਚ 73.79 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਘਰੇਲੂ ਸ਼ੇਅਰ ਬਾਜ਼ਾਰ ਦੀ ਤੇਜ਼ੀ ਤੋਂ ਸਮਰਥਨ ਮਿਲਣ ਨਾਲ ਰੁਪਿਆ ਅੱਜ ਇਕ ਪੈਸੇ ਦੀ ਹਲਕੀ ਮਜਬੂਤੀ ਨਾਲ 73.78 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ।
ਕਾਰੋਬਾਰ ਦੌਰਾਨ ਇਹ 73.75 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ ਅਤੇ 73.91 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਦੇ ਵਿਚਕਾਰ ਰਿਹਾ। ਅਖੀਰ 'ਚ ਪਿਛਲੇ ਕਾਰੋਬਾਰੀ ਦਿਨ ਦੀ ਤੁਲਨਾ 'ਚ 7 ਪੈਸੇ ਲੁੜਕ ਕੇ 73.86 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੀਮਤ ਦਾਇਰੇ 'ਚ ਰਿਹਾ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਅਤੇ ਇਸ ਹਫਤੇ ਦੀਆਂ ਆਰਥਿਕ ਗਤੀਵਧੀਆਂ 'ਤੇ ਹੈ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਾਈਡੇਨ ਵਿਚਕਾਰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਬਹਿਸ ਦਾ ਇੰਤਜ਼ਾਰ ਹੈ।
ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਡੀਜ਼ਲ ਕੀਮਤਾਂ 'ਚ ਹੋਈ ਇੰਨੀ ਕਟੌਤੀ
NEXT STORY