ਵਾਸ਼ਿੰਗਟਨ— ਮੰਗਲਵਾਰ ਨੂੰ ਵਾਲ ਸਟ੍ਰੀਟ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਨਿਵੇਸ਼ਕਾਂ ਨੂੰ ਅਮਰੀਕਾ-ਚੀਨ ਵਪਾਰ ਵਾਰਤਾ ਫਿੱਕੀ ਰਹਿਣ ਦਾ ਖਦਸ਼ਾ ਹੈ। ਡਾਓ ਜੋਂਸ 313.98 ਅੰਕ ਯਾਨੀ 1.2 ਫੀਸਦੀ ਦੀ ਵੱਡੀ ਗਿਰਾਵਟ ਨਾਲ 26164.04 'ਤੇ ਬੰਦ ਹੋਇਆ ਹੈ।
ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 1.6 ਫੀਸਦੀ ਖਿਸਕ ਕੇ 2,893.06 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.7 ਫੀਸਦੀ ਦੀ ਕਮਜ਼ੋਰੀ ਨਾਲ 7,823.78 'ਤੇ ਬੰਦ ਹੋਏ। ਨਿਵੇਸ਼ਕ ਦੋਹਾਂ ਦੇਸ਼ਾਂ ਵਿਚਕਾਰ ਟਰੇਡ ਵਾਰਤਾ ਨੂੰ ਲੈ ਕੇ ਇਸ ਲਈ ਚਿੰਤਾਂ 'ਚ ਪਏ ਹਨ ਕਿਉਂਕਿ ਸੋਮਵਾਰ ਨੂੰ ਯੂ. ਐੱਸ. ਨੇ ਕੁਝ ਚੀਨੀ ਫਰਮਾਂ ਨੂੰ ਬਲੈਕਲਿਸਟ ਕੀਤਾ ਹੈ।
ਬੈਂਕਿੰਗ ਸਟਾਕਸ 'ਚ ਗਿਰਾਵਟ ਕਾਰਨ ਬਾਜ਼ਾਰ 'ਚ ਭਾਰੀ ਵਿਕਵਾਲੀ ਦਿਸੀ। ਸਿਟੀਗਰੁੱਪ, ਬੈਂਕ ਆਫ ਅਮਰੀਕਾ ਤੇ ਜੇ. ਪੀ. ਮੋਰਗਨ ਚੇਜ਼ 'ਚ 1 ਫੀਸਦੀ ਤੋਂ ਵੱਧ ਕਮਜ਼ੋਰੀ ਦੇਖਣ ਨੂੰ ਮਿਲੀ। ਫੇਸਬੁੱਕ, ਐਮਾਜ਼ੋਨ ਅਤੇ ਅਲਫਾਬੇਟ ਵਰਗੇ ਵੱਡੇ ਤਕਨੀਕੀ ਸ਼ੇਅਰਾਂ 'ਚ ਵੀ ਗਿਰਾਵਟ ਆਈ। ਵੈਨੈਕ ਵੈਕਟਰਜ਼ ਸੈਮੀਕੰਡਕਟਰ ਈ. ਟੀ. ਐੱਫ. (ਐੱਸ. ਐੱਮ. ਐੱਚ.) 'ਚ 2.6 ਫੀਸਦੀ ਦੀ ਗਿਰਾਵਟ ਦੇ ਨਾਲ ਸੈਮੀਕੰਡਕਟਰ ਸਟਾਕਸ 'ਚ ਤੇਜ਼ ਗਿਰਾਵਟ ਦਰਜ ਦੇਖਣ ਨੂੰ ਮਿਲੀ। ਕਵਾਲਕਾਮ 'ਚ ਵੀ ਕਮਜ਼ੋਰੀ ਦਰਜ ਕੀਤੀ ਗਈ।
ਮਾਰੂਤੀ ਨੇ ਲਗਾਤਾਰ 8ਵੇਂ ਮਹੀਨੇ ਉਤਪਾਦਨ 'ਚ ਕੀਤੀ ਕਟੌਤੀ
NEXT STORY