ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਦੁਸ਼ਮਣ ਜਾਇਦਾਦ ਦੀ ਵਿਕਰੀ ਲਈ ਇਕ ਕਮੇਟੀ ਅਤੇ ਮੰਤਰੀਆਂ ਦੇ ਸਮੂਹ ਦੇ ਗਠਨ ਦਾ ਐਲਾਨ ਕੀਤਾ ਹੈ। ਇਨ੍ਹਾਂ ਜਾਇਦਾਦਾਂ ਨੂੰ 1962 ਵਿਚ ਚੀਨ ਦੇ ਨਾਲ ਅਤੇ 1965 ਅਤੇ 1971 'ਚ ਪਾਕਿਸਤਾਨ ਦੇ ਨਾਲ ਜੰਗ ਦੇ ਬਾਅਦ ਜ਼ਬਤ ਕੀਤਾ ਗਿਆ ਸੀ। ਕੇਂਦਰ ਸਰਕਾਰ ਕੋਲ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ 9,406 'ਦੁਸ਼ਮਣ ਜਾਇਦਾਦ', ਸੈਕੜਾਂ ਕਰੋੜ ਰੁਪਏ ਦੇ ਦੁਸ਼ਮਣ ਸ਼ੇਅਰ ਅਤੇ 38 ਲੱਖ ਰੁਪਏ ਕੀਮਤ ਦੀ ਸੋਨੇ ਅਤੇ ਚਾਂਦੀ ਦੀ ਜਿਊਲਰੀ ਹੈ।
ਕੀ ਹੁੰਦੀ ਹੈ ਦੁਸ਼ਮਣ ਜਾਇਦਾਦ
ਮੰਤਰੀ ਮੰਡਲ ਨੇ ਨਵੰਬਰ 2018 'ਚ ਦੀਪਮ ਨੂੰ ਦੁਸ਼ਮਣ ਜਾਇਦਾਦ ਅਤੇ ਦੁਸ਼ਮਣ ਹਿੱਸੇਦਾਰੀ ਵੇਚਣ ਲਈ ਮਨਜ਼ੂਰੀ ਦੇ ਦਿੱਤੀ ਸੀ। ਦੁਸ਼ਮਣ ਜਾਇਦਾਦ ਤੋਂ ਮਤਲਬ ਅਜਿਹੀ ਜਾਇਦਾਦ ਨਾਲ ਹੈ ਜਿਹੜੀ ਜਾਇਦਾਦ ਨੂੰ ਲੋਕ ਛੱਡ ਕੇ ਪਾਕਿਸਤਾਨ ਜਾਂ ਚੀਨ ਚਲੇ ਗਏ ਅਤੇ ਮੌਜੂਦਾ ਸਮੇਂ 'ਚ ਨਿਯਮਾਂ ਅਨੁਸਾਰ ਉਹ ਭਾਰਤ ਦੇ ਨਾਗਰਿਕ ਨਹੀਂ ਰਹੇ ਹਨ। ਮਾਰਚ 2019 'ਚ ਮੰਤਰੀ ਮੰਡਲ ਨੇ 'ਕਸਟੋਡਿਅਨ ਆਫ ਐਨਿਮੀ ਪ੍ਰਾਪਰਟੀ ਫਾਰ ਇੰਡੀਆ(ਸੀਈਪੀਆਈ)' ਦੇ ਤਹਿਤ ਆਉਣ ਵਾਲੀ ਦੁਸ਼ਮਣ ਜਾਇਦਾਦ ਨੂੰ ਵੇਚਣ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਕਿੱਥੇ ਹਨ ਇਹ ਜਾਇਦਾਦ
9,280 ਪਾਕਿਸਤਾਨੀ ਜਾਇਦਾਦਾਂ ਅਤੇ 126 ਚੀਨੀ ਜਾਇਦਾਦਾਂ ਛੱਡ ਕੇ ਲੋਕ ਚਲੇ ਗਏ ਸਨ। ਹਿੰਦੁਸਤਾਨ ਨੂੰ ਛੱਡ ਕੇ ਪਾਕਿਸਤਾਨ ਦੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਕੁੱਲ ਜਾਇਦਾਦ ਉੱਤਰ ਪ੍ਰਦੇਸ਼ ਵਿਚ 4,991, ਪੱਛਮੀ ਬੰਗਾਲ ਵਿਚ 2,735 ਅਤੇ ਦਿੱਲੀ ਵਿਚ 487 ਹਨ। ਸਭ ਤੋਂ ਵੱਧ 57 ਜਾਇਦਾਦਾਂ ਚੀਨੀ ਨਾਗਰਿਕਾਂ ਨੇ ਮੇਘਾਲਿਆ ਵਿਚ ਛੱਡੀਆਂ ਜਦੋਂਕਿ ਪੱਛਮੀ ਬੰਗਾਲ ਵਿਚ 29 ਅਤੇ ਆਸਾਮ ਵਿਚ ਸੱਤ ਜਾਇਦਾਦਾਂ ਹਨ।
ਸਰਕਾਰਾਂ ਕਿਉਂ ਵੇਚਣਾ ਚਾਹੁੰਦੀਆਂ ਇਹ ਜਾਇਦਾਦਾਂ
ਕੇਂਦਰ ਸਰਕਾਰ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਸਾਲ ਇਸ ਨੇ 6.5 ਕਰੋੜ ਤੋਂ ਜ਼ਿਆਦਾ ਸ਼ੇਅਰਾਂ ਦੀ ਵਿਕਰੀ ਲਈ ਇਕ ਕਮੇਟੀ ਦੀ ਨਿਯੁਕਤੀ ਕੀਤੀ ਸੀ। ਇਹ ਸ਼ੇਅਰ ਕਸਟੋਡੀਅਨ ਆਫ ਐਨੇਮੀ ਪ੍ਰਾਪਰਟੀ ਆਫ ਇੰਡੀਆ ਦੇ ਕੋਲ ਸਨ ਅਤੇ ਇਨ੍ਹਾਂ ਨੂੰ ਵੇਚ ਕੇ 1,874 ਕਰੋੜ ਰੁਪਏ ਇਕੱਠੇ ਕੀਤੇ ਗਏ। ਆਈ.ਟੀ. ਕੰਪਨੀ ਵਿਪਰੋ 'ਚ 1,150 ਕਰੋੜ ਰੁਪਏ ਦੇ 4.44 ਕਰੋੜ ਸ਼ੇਅਰ ਵੇਚੇ ਗਏ ਸਨ। ਅਜਿਹੇ ਸਮੇਂ ਜਦੋਂ ਆਰਥਿਕਤਾ 'ਚ ਆਈ ਮੰਦੀ ਕਾਰਨ ਕੇਂਦਰ ਸਰਕਾਰ ਦੇ ਮਾਲੀਏ 'ਤੇ ਮਾੜਾ ਪ੍ਰਭਾਵ ਪਿਆ ਹੈ ਅਜਿਹੇ ਸਮੇਂ 'ਚ ਜਾਇਦਾਦ ਦੀ ਵਿਕਰੀ ਥੋੜੇ ਸਮੇਂ ਵਿਚ ਪੈਸਾ ਇਕੱਠਾ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੈ।
ਮਾਰੂਤੀ ਸੁਜ਼ੂਕੀ ਨੇ ਸ਼ੁਰੂ ਕੀਤਾ ਕੰਪੈਕਟ ਐੱਸ-ਪ੍ਰੈਸੋ ਦਾ ਐਕਸਪੋਰਟ
NEXT STORY