ਨਵੀਂ ਦਿੱਲੀ—ਕ੍ਰੇਡਿਟ ਰੇਟਿੰਗ ਏਜੰਸੀ ਫਿਚ ਨੇ ਮੌਜੂਦਾ ਫਾਈਨੈਂਸ਼ਲ ਈਅਰ 2018-19 ਲਈ ਭਾਰਤ ਦੀ ਆਰਥਿਕ ਵਾਧਾ ਦਰ ਅਨੁਮਾਨ ਨੂੰ 7.3 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਉਸ ਨੇ ਕਰਜ਼ ਦੀ ਲਾਗਤ ਵਧਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਨੂੰ ਇਕੋਨਾਮਿਕ ਗਰੋਥ ਲਈ ਖਤਰਾ ਵੀ ਕਰਾਰ ਦਿੱਤਾ ਹੈ। ਫਿਚ ਨੇ 2019-20 ਲਈ ਵਾਧਾ ਦਰ ਦਾ ਪੂਰਵ ਅਨੁਮਾਨ 7.5 ਫੀਸਦੀ ਤੱਕ ਤੈਅ ਕੀਤਾ ਹੈ।
ਫਿਚ ਨੇ ਆਪਣੇ ਸੰਸਾਰਿਕ ਆਰਥਿਕ ਪਰਿਦ੍ਰਿਸ਼ 'ਚ ਕਿਹਾ ਕਿ ਅਸੀਂ 2018-19 ਲਈ ਭਾਰਤ ਦੀ ਆਰਥਿਕ ਵਾਧਾ ਦਰ ਮਾਰਚ ਦੇ 7.3 ਫੀਸਦੀ ਦੇ ਪੂਰਵ ਅਨੁਮਾਨ ਨਾਲ ਸੰਸ਼ੋਧਤ ਕਰ 7.4 ਫੀਸਦੀ ਕਰ ਦਿੱਤਾ ਹੈ।
ਫਿਚ ਨੇ ਆਪਣੇ ਸੰਸਾਰਿਕ ਆਰਥਿਕ ਪਰਿਦ੍ਰਿਸ਼ 'ਚ ਕਿਹਾ ਕਿ ਅਸੀਂ 2018-19 ਲਈ ਭਾਰਤ ਦੀ ਆਰਥਿਕ ਵਾਧਾ ਦਰ ਮਾਰਚ ਦੇ 7.3 ਫੀਸਦੀ ਦੇ ਪੂਰਵ ਅਨੁਮਾਨ ਤੋਂ ਸੰਸ਼ੋਧਤ ਕਰ 7.4 ਫੀਸਦੀ ਕਰ ਦਿੱਤੀ ਹੈ। ਹਾਲਾਂਕਿ ਉੱਚ ਵਿੱਤੀ ਲਾਗਤ ਅਤੇ ਕੱਚੇ ਤੱਲ ਦੀ ਵਧਦੀ ਕੀਮਤ ਵਾਧੇ ਦੀ ਤੇਜ਼ੀ 'ਤੇ ਲਗਾਮ ਲਗਾ ਸਕਦਾ ਹੈ।
ਭਾਰਤੀ ਅਰਥਵਿਵਸਥਾ 2017-18 'ਚ 6.7 ਫੀਸਦੀ ਅਤੇ ਜਨਵਰੀ-ਮਾਰਚ ਤਿਮਾਹੀ 'ਚ 7.7 ਫੀਸਦੀ ਦੀ ਦਰ ਨਾਲ ਵਧੀ ਹੈ। ਫਿਚ ਨੇ ਕਿਹਾ ਕਿ ਇਸ ਸਾਲ ਏਸ਼ੀਆ 'ਚ ਭਾਰਤੀ ਰੁਪਿਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਰਹੀ ਹੈ। ਹਾਲਾਂਕਿ ਇਹ ਗਿਰਾਵਟ 2013 ਦੇ ਬੁਰੇ ਦੌਰ ਦੀ ਤੁਲਨਾ 'ਚ ਘੱਟ ਹੈ। ਏਜੰਸੀ ਮੁਤਾਬਕ ਭਾਰਤ ਦਾ ਆਰਥਿਕ ਪਰਿਦ੍ਰਿਸ਼ 2013 ਦੀ ਤੁਲਨਾ 'ਚ ਵਧੀਆ ਹੈ ਅਤੇ ਘਰੇਲੂ ਸਰਕਾਰੀ ਬਾਂਡ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ ਦਾ ਪੱਧਰ ਘੱਟ ਹੈ। ਪਰ ਕੱਚੇ ਤੇਲ ਦੀ ਵਧਦੀ ਕੀਮਤ, ਸੁਧਰਦੀ ਘਰੇਲੂ ਮੰਗ ਅਤੇ ਵਿਨਿਰਮਿਤ ਵਸਤੂਆਂ ਦਾ ਨਿਰਯਾਤ ਚੰਗਾ ਨਾ ਹੋਣ ਨਾਲ ਚਾਲੂ ਖਾਤਾ ਘਾਟਾ ਵਧ ਰਿਹਾ ਹੈ।
ਫਿਚ ਨੇ ਕਿਹਾ ਕਿ ਵਧਦੇ ਵਪਾਰਕ ਤਣਾਅ ਅਤੇ ਰਾਜਨੀਤਿਕ ਖਤਰੇ ਤੋਂ ਬਾਅਦ ਵੀ ਨੇੜਲੇ ਭਵਿੱਖ 'ਚ ਵਾਧੇ ਦੀਆਂ ਸੰਭਾਵਨਾਵਾਂ ਸ਼ਾਨਦਾਰ ਬਣੀਆਂ ਹੋਈਆਂ ਹਨ। ਫਿਚ ਦੇ ਮੁੱਖ ਅਰਥਸ਼ਾਸਤਰੀ ਬਰਾਇਨ ਕੁਲਟਨ ਨੇ ਕਿਹਾ ਕਿ ਇਸ ਸਾਲ ਸੰਸਾਰਿਕ ਵਪਾਰਕ ਤਣਾਅ ਕਾਫੀ ਵਧਿਆ ਹੈ ਪਰ ਫਿਲਹਾਲ ਜੋ ਨਵੀਂ ਫੀਸ ਲਗਾਈ ਗਈ ਹੈ। ਉਨ੍ਹਾਂ ਦਾ ਸੰਸਾਰਿਕ ਆਰਥਿਕ ਪਰਿਦ੍ਰਿਸ਼ 'ਤੇ ਕੋਈ ਖਾਸ ਅਸਰ ਨਹੀਂ ਹੋਵੇਗਾ।
ਰਹਿਣ-ਸਹਿਣ ਖਰਚ ਦੇ ਆਧਾਰ 'ਤੇ ਬੇਂਗਲੁਰੂ ਦੂਜਾ ਸਭ ਤੋਂ ਸਸਤਾ ਸ਼ਹਿਰ
NEXT STORY