ਬਾਬਾ ਬਕਾਲਾ ਸਾਹਿਬ(ਰਾਕੇਸ਼)- ਕੁਝ ਲੋਕਾਂ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਆਨਲਾਈਨ ਦਾਨ ਸੇਵਾ ਦੇ ਨਾਂ ’ਤੇ ਇਕ ਜਾਅਲੀ ਵੈੱਬਸਾਈਟ ਬਣਾਈ ਹੈ , ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਦੇ ਵੇਰਵੇ ਦੇ ਕੇ ਡੇਰਾ ਬਿਆਸ ਸੁਸਾਇਟੀ ਦੇ ਨਾਂ ਦੀ ਦੁਰਵਰਤੋਂ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਡੇਰਾ ਬਿਆਸ ਨੇ ਆਨਲਾਈਨ ਦਾਨ ਲੈਣ ਲਈ ਕਦੇ ਵੀ ਜਾਂ ਕੋਈ ਵੀ ਵੈਬਸਾਈਟ ਨਹੀਂ ਬਣਾਈ ਅਤੇ ਨਾ ਹੀ ਡੇਰਾ ਬਿਆਸ ਨੇ ਅੱਜ ਤੱਕ ਅਜਿਹਾ ਕਰ ਕੇ ਦਾਨ ਮੰਗਿਆ ਹੈ। ਕੁਝ ਲੋਕਾਂ ਵੱਲੋਂ ਇਸ ਸੰਸਥਾ ਨੂੰ ਬਦਨਾਮ ਕਰਨ ਜਾਂ ਦਾਨ ਦੇ ਨਾਂ ’ਤੇ ਲੋਕਾਂ ਤੋਂ ਠੱਗੀਆਂ ਮਾਰਨ ਦਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ। ਡੇਰਾ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਜਾਅਲੀ ਵੈਬਸਾਈਟ ’ਤੇ ਯਕੀਨ ਨਾ ਕਰਨ ਅਤੇ ਨਾ ਹੀ ਅਜਿਹੇ ਠੱਗਾਂ ਦੇ ਜਾਲ ਵਿਚ ਹੀ ਫਸਣ। ਡੇਰਾ ਬਿਆਸ ਨੇ ਆਨਲਾਈਨ ਦਾਨ ਲੈਣ ਲਈ ਕੋਈ ਵੀ ਵੈਬਸਾਈਟ ਨਹੀਂ ਬਣਾਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾਬੱਸੀ ਤੋਂ ਵੱਡੀ ਖ਼ਬਰ : ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਗੱਡੀ 'ਚ ਮੰਜ਼ਰ ਦੇਖ ਕੰਬੇ ਲੋਕ
NEXT STORY