ਜਲੰਧਰ (ਪੁਨੀਤ)–ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟ੍ਰੈਕ ’ਤੇ ਹੋ ਰਹੇ ਕੰਮਕਾਜ ਵਿਚ ਤਕਨੀਕੀ ਖ਼ਰਾਬੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਤਕਨੀਕੀ ਸਮੱਸਿਆ ਕਾਰਨ ਡਰਾਈਵਿੰਗ ਟੈਸਟ ਨਹੀਂ ਹੋ ਸਕੇ ਅਤੇ ਬੁੱਧਵਾਰ ਵੀ ਇਹੀ ਸਥਿਤੀ ਬਣੀ ਰਹੀ, ਜਿਸ ਕਾਰਨ ਟ੍ਰੈਕ ਪੂਰਾ ਦਿਨ ਖਾਲੀ ਨਜ਼ਰ ਆਇਆ। ਖ਼ਰਾਬੀ ਕਾਰਨ ਦੂਰੋਂ ਆਏ ਬਿਨੈਕਾਰਾਂ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਲੋਕ ਬਿਨਾਂ ਟੈਸਟ ਦਿੱਤੇ ਹੀ ਵਾਪਸ ਪਰਤਣ ਲਈ ਮਜਬੂਰ ਹੋਏ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਅਹੁਦੇਦਾਰਾਂ ਦਾ ਐਲਾਨ, ਲਿਸਟ 'ਚ ਪੜ੍ਹੋ ਪੂਰੇ ਵੇਰਵੇ

ਟ੍ਰੈਕ ’ਤੇ ਪਹੁੰਚੇ ਲੋਕਾਂ ਵਿਚ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਅਧਿਕਾਰੀਆਂ ਤੋਂ ਜਲਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਤਕਨੀਕੀ ਖ਼ਰਾਬੀ ਅਤੇ ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬੇਕਾਰ ਹੋ ਰਹੇ ਹਨ। ਕਈ ਬਿਨੈਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਬਾਰਾ ਅਪੁਆਇੰਟਮੈਂਟ ਲੈ ਕੇ ਆਉਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਆਰਥਿਕ ਅਤੇ ਨਿੱਜੀ ਪ੍ਰੇਸ਼ਾਨੀਆਂ ਵਧ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 14 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ, ਵਿਭਾਗ ਵੱਲੋਂ Alert ਜਾਰੀ
ਇਸ ਦੌਰਾਨ ਆਰ. ਟੀ. ਏ. ਅਮਨਪਾਲ ਸਿੰਘ ਟ੍ਰੈਕ ’ਤੇ ਪਹੁੰਚੇ ਅਤੇ ਤਕਨੀਕੀ ਦਿੱਕਤਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਪੱਕਾ ਹੱਲ ਕਰਨ ’ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ। ਇਸ ਮੌਕੇ ਏ. ਟੀ. ਓ. ਵਿਸ਼ਾਲ ਗੋਇਲ ਵੀ ਮੌਜੂਦ ਸਨ ਜੋ ਚਲਾਨ ਵਰਗੇ ਹੋਰ ਕੰਮ ਨਿਪਟਾਉਂਦੇ ਰਹੇ। ਉਥੇ ਹੀ, ਲਾਇਸੈਂਸ ਸਬੰਧੀ ਫਾਰਮ ਜਮ੍ਹਾ ਕਰਵਾਉਣ ਆਏ ਲੋਕਾਂ ਦਾ ਕੰਮ ਵੀ ਹੁੰਦਾ ਨਜ਼ਰ ਆਇਆ।
ਪਿਛਲੇ ਦਿਨੀਂ ਅਧਿਕਾਰੀਆਂ ਵੱਲੋਂ ਦਰਵਾਜ਼ੇ ’ਤੇ ਚਿਪਕਾਏ ਗਏ ਨੋਟਿਸ ਵਿਚ ਤਕਨੀਕੀ ਖ਼ਰਾਬੀ ਦੀ ਗੱਲ ਕਹੀ ਗਈ ਸੀ ਪਰ ਇਸ ’ਤੇ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ ਅਤੇ ਸਮੱਸਿਆ ਬਰਕਰਾਰ ਰਹੀ। ਆਮ ਲੋਕ ਹੁਣ ਉਡੀਕ ਦੀ ਬਜਾਏ ਸਖ਼ਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕਦੋਂ ਹੋਵੇਗਾ ਅਤੇ ਜਨਤਾ ਨੂੰ ਰਾਹਤ ਕਦੋਂ ਮਿਲ ਸਕੇਗੀ।
ਇਹ ਵੀ ਪੜ੍ਹੋ: ਜਲੰਧਰ ਦੀ ਅਦਾਲਤ 'ਚ ਹੋਈ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਲ੍ਹ 'ਚ ਗੈਂਗਸਟਰ ਦੀ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੇ ਸਖ਼ਤ ਹੁਕਮ
NEXT STORY