ਮੁੰਬਈ (ਯੂ. ਐੱਨ. ਆਈ.)-ਵਿਦੇਸ਼ੀ ਕਰੰਸੀ ਜਾਇਦਾਦ ਵਧਣ ਨਾਲ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ 20ਵੇਂ ਹਫ਼ਤੇ ਵਧਦਾ ਹੋਇਆ 7 ਫਰਵਰੀ ਨੂੰ ਖ਼ਤਮ ਹਫ਼ਤੇ ’ਚ ਪਹਿਲੀ ਵਾਰ 473 ਅਰਬ ਡਾਲਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 7 ਫਰਵਰੀ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 1.70 ਅਰਬ ਡਾਲਰ ਵਧ ਕੇ 473 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ 20ਵਾਂ ਹਫ਼ਤਾ ਹੈ, ਜਦੋਂ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਖ਼ਤਮ ਹਫ਼ਤੇ ’ਚ ਇਹ 4.61 ਅਰਬ ਡਾਲਰ ਵਧ ਕੇ 471.30 ਅਰਬ ਡਾਲਰ ’ਤੇ ਰਿਹਾ ਸੀ।
ਕੇਂਦਰੀ ਬੈਂਕ ਅਨੁਸਾਰ 7 ਫਰਵਰੀ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੀ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ ’ਚ 1.94 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 439.19 ਅਰਬ ਡਾਲਰ ’ਤੇ ਪਹੁੰਚ ਗਈ। ਹਫ਼ਤੇ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਵਿਕਰੀ ਕੀਤੀ, ਜਿਸ ਨਾਲ ਸੋਨਾ ਭੰਡਾਰ 21.8 ਕਰੋਡ਼ ਡਾਲਰ ਘਟ ਕੇ 28.78 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਪੂੰਜੀ 1.60 ਕਰੋਡ਼ ਡਾਲਰ ਘਟ ਕੇ 3.60 ਅਰਬ ਡਾਲਰ ’ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 20 ਲੱਖ ਡਾਲਰ ਦੀ ਗਿਰਾਵਟ ਨਾਲ 1.44 ਅਰਬ ਡਾਲਰ ਰਹਿ ਗਿਆ।
ਹੋ ਜਾਓ ਸਾਵਧਾਨ, 31 ਮਾਰਚ ਤੋਂ ਬਾਅਦ ਨਹੀਂ ਵਿਕਣਗੇ BS4 ਵਾਹਨ
NEXT STORY