ਮੁੰਬਈ (ਯੂ. ਐੱਨ. ਆਈ.) – ਵਿਦੇਸ਼ੀ ਮੁਦਰਾ ਜਾਇਦਾਦ, ਗੋਲਡ ਰਿਜ਼ਰਵ, ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਭਾਰੀ ਕਮੀ ਆਉਣ ਨਾਲ 26 ਮਈ ਨੂੰ ਸਮਾਪਤ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਘਟ ਕੇ ਲਗਾਤਾਰ ਦੂਜੇ ਹਫਤੇ ਡਿਗਦਾ ਹੋਇਆ 589.14 ਅਰਬ ਡਾਲਰ ’ਤੇ ਆ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 6.1 ਅਰਬ ਡਾਲਰ ਡਿਗ ਕੇ 593.5 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 26 ਮਈ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 4.01 ਅਰਬ ਡਾਲਰ ਦੀ ਗਿਰਾਵਟ ਲੈ ਕੇ 520.9 ਅਰਬ ਡਾਲਰ ’ਤੇ ਆ ਗਈ। ਇਸ ਤਰ੍ਹਾਂ ਇਸ ਮਿਆਦ ’ਚ ਗੋਲਡ ਰਿਜ਼ਰਵ 22.5 ਕਰੋੜ ਡਾਲਰ ਘੱਟ ਹੋ ਕੇ 44.9 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫਤੇ ਐੱਸ. ਡੀ. ਆਰ. ’ਚ 8.4 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਇਹ ਘਟ ਕੇ 18.2 ਅਰਬ ਡਾਲਰ ’ਤੇ ਆ ਗਿਆ। ਇਸ ਤਰ੍ਹਾਂ ਇਸ ਮਿਆਦ ’ਚ ਆਈ. ਐੱਮ. ਐੱਫ. ਕੋਲ ਰਿਜ਼ਰਵ ਫੰਡ 1.7 ਕਰੋੜ ਡਾਲਰ ਘੱਟ ਹੋ ਕੇ 5.1 ਅਰਬ ਡਾਲਰ ਰਹਿ ਗਿਆ।
TVS ਰੇਸਿੰਗ ਨੇ ਦਿੱਲੀ-ਐੱਨ. ਸੀ. ਆਰ. ’ਚ ਖੋਲ੍ਹਿਆ ਰੇਸਿੰਗ ਐਕਸਪੀਰੀਐਂਸ ਸੈਂਟਰ
NEXT STORY