ਮੁੰਬਈ (ਭਾਸ਼ਾ) - ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 8 ਮਾਰਚ ਨੂੰ ਖ਼ਤਮ ਹਫ਼ਤੇ ਵਿਚ 10.47 ਅਰਬ ਡਾਲਰ ਵੱਧ ਕੇ 636.095 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਸ ਗੱਲ਼ ਦੀ ਜਾਣਕਾਰੀ ਦਿੱਤੀ। ਇਸ ਤੋਂ ਇਕ ਹਫ਼ਤੇ ਪਹਿਲਾਂ ਦੇਸ਼ ਦਾ ਕੁੱਲ਼ ਵਿਦੇਸ਼ੀ ਮੁਦਰਾ ਭੰਡਾਰ 6.55 ਅਰਬ ਡਾਲਰ ਵਧ ਕੇ 625.626 ਅਰਬ ਡਾਲਰ ਹੋ ਗਿਆ ਸੀ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਦੱਸ ਦੇਈਏ ਕਿ ਅਕਤੂਬਰ, 2021 ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਪਰ ਗਲੋਬਲ ਵਿਕਾਸ ਕਾਰਨ ਪੈਦਾ ਹੋਏ ਦਬਾਅ ਦੇ ਵਿਚਕਾਰ ਕੇਂਦਰੀ ਬੈਂਕ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਪੂੰਜੀ ਭੰਡਾਰ ਦੀ ਵਰਤੋਂ ਕੀਤੀ, ਜਿਸ ਨੇ ਮੁਦਰਾ ਭੰਡਾਰ ਨੂੰ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਰਿਜ਼ਰਵ ਬੈਂਕ ਦੇ ਅੰਕੜਿਆ ਮੁਤਾਬਕ 8 ਮਾਰਚ ਨੂੰ ਖ਼ਤਮ ਹਫ਼ਤੇ ਵਿਚ 8.121 ਅਰਬ ਡਾਲਰ ਵੱਧ ਕੇ 562.352 ਅਰਬ ਡਾਲਰ ਹੋ ਗਈ। ਡਾਲਰ ਦੇ ਰੂਪ ਵਿੱਚ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੇ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਯੂਐੱਸ ਮੁਦਰਾਵਾਂ ਵਿੱਚ ਅੰਦੋਲਨ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਹਫ਼ਤੇ ਦੌਰਾਨ ਸੋਨੇ ਦਾ ਭੰਡਾਰ 2.299 ਅਰਬ ਡਾਲਰ ਵਧ ਕੇ 50.716 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਰਿਜ਼ਰਵ ਬੈਂਕ ਨੇ ਕਿਹਾ ਕਿ ਵਿਸ਼ੇਸ਼ ਡਰਾਇੰਗ ਰਾਈਟਸ (ਐੱਸਡੀਆਰ) 3.1 ਕਰੋੜ ਡਾਲਰ ਵਧ ਕੇ 18.211 ਅਰਬ ਡਾਲਰ ਹੋ ਗਿਆ ਹੈ। ਰਿਜ਼ਰਵ ਬੈਂਕ ਦੇ ਮੁਤਾਬਕ, ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਭਾਰਤ ਦਾ ਰਿਜ਼ਰਵ ਜਮ੍ਹਾ ਵੀ ਸਮੀਖਿਆ ਅਧੀਨ ਹਫ਼ਤੇ 'ਚ 1.9 ਕਰੋੜ ਡਾਲਰ ਵਧ ਕੇ 4.817 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ 2024: AI ਕਿਵੇਂ ਬਣ ਰਿਹੈ ਵੱਡੀ ਚੁਣੌਤੀ? ਕੁਝ ਸਕਿੰਟਾਂ ਵਿੱਚ ਬਦਲ ਸਕਦੈ ਜਿੱਤ-ਹਾਰ ਦਾ ਫੈਸਲਾ
NEXT STORY