ਨਵੀਂ ਦਿੱਲੀ (ਇੰਟ.) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਦੁਵੁਰੀ ਸੁਬਾਰਾਓ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ’ਤੇ ਡੋਨਾਲਡ ਟਰੰਪ ਦੇ ਭਾਰਤੀ ਬਰਾਮਦ ’ਤੇ 50 ਫੀਸਦੀ ਟੈਰਿਫ ਲਾਉਣ ਦੇ ਪ੍ਰਸਤਾਵ ਅਤੇ ਭਾਰਤੀ ਬਜ਼ਾਰਾਂ ’ਚ ਚੀਨੀ ਡੰਪਿੰਗ ਦੇ ਜੋਖਿਮ ਦਾ ਦੋਹਰਾ ਦਬਾਅ ਹੈ।
ਇਹ ਵੀ ਪੜ੍ਹੋ : ICICI ਤੋਂ ਬਾਅਦ ਹੁਣ HDFC ਨੇ ਵੀ ਦਿੱਤਾ ਝਟਕਾ, ਘੱਟੋ-ਘੱਟ ਬਕਾਇਆ ਹੱਦ 'ਚ ਕੀਤਾ ਭਾਰੀ ਵਾਧਾ
ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਇਹ ਜੁਆਇੰਟ ਪ੍ਰੈਸ਼ਰ ਮੈਨੂਫੈਕਚਰਿੰਗ ਸੈਕਟਰ ਦੀ ਮੁਕਾਬਲੇਬਾਜ਼ੀ ਨੂੰ ਕਮਜ਼ੋਰ ਕਰ ਸਕਦੇ ਹਨ। ਜੀ. ਡੀ. ਪੀ. ਵਾਧੇ ਨੂੰ 50 ਆਧਾਰ ਅੰਕਾਂ ਤੱਕ ਹੌਲੀ ਕਰ ਸਕਦੇ ਹਨ ਅਤੇ ਦੇਸ਼ ਦੀ ਬੇਰੋਜ਼ਗਾਰੀ ਵਿਕਾਸ ਚੁਣੌਤੀ ਨੂੰ ਹੋਰ ਬਦਤਰ ਬਣਾ ਸਕਦੇ ਹਨ।
ਡੀ. ਸੁਬਾਰਾਓ, ਜਿਨ੍ਹਾਂ ਨੇ 2008 ਦੇ ਗਲੋਬਲ ਫਾਈਨਾਂਸ਼ੀਅਲ ਕ੍ਰਾਈਸਿਸ ਦੌਰਾਨ ਭਾਰਤ ਦੀ ਅਗਵਾਈ ਕੀਤੀ ਸੀ, ਨੇ ਕਿਹਾ ਕਿ ਅਮਰੀਕਾ ਦਾ ਟੈਰਿਫ ਭਾਰਤ ਦੀ ਜੀ. ਡੀ. ਪੀ. ਦੇ ਲੱਗਭਗ 2 ਫੀਸਦੀ (ਲੱਗਭਗ 79 ਅਰਬ ਡਾਲਰ ਜਾਂ 7 ਲੱਖ ਕਰੋੜ ਰੁਪਏ) ਵੈਲਿਊ ਦੇ ਐਕਸਪੋਰਟ ਨੂੰ ਖਤਰਾ ਹੈ।
ਇਹ ਵੀ ਪੜ੍ਹੋ : Wife ਦੇ ਨਾਮ 'ਤੇ Post Office ਦੀ ਸਕੀਮ ਦਾ ਵੱਡਾ ਫਾਇਦਾ! 2 ਸਾਲਾਂ 'ਚ ਮਿਲਣਗੇ ਇੰਨੇ ਹਜ਼ਾਰ ਰੁਪਏ
ਉਨ੍ਹਾਂ ਕਿਹਾ ਕਿ ਮਾਰਜਨ ਘੱਟ ਹੋ ਜਾਵੇਗਾ, ਆਰਡਰ ਡਾਇਵਰਟ ਹੋ ਜਾਣਗੇ, ਜਾਬਸ ਜਾਣਗੀਆਂ ਅਤੇ ਪਲਾਂਟਸ ਦਾ ਸਾਈਜ਼ ਛੋਟਾ ਹੋ ਜਾਵੇਗਾ। ਉਨ੍ਹਾਂ ਨੇ ਅੰਦਾਜ਼ਾ ਲਾਇਆ ਕਿ ਭਾਰਤ ਇਸ ਝਟਕੇ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਸੰਭਾਲਦਾ ਹੈ ਜਾਂ ਡਾਇਵਰਟ ਕਰਦਾ ਹੈ, ਇਸ ਦੇ ਆਧਾਰ ’ਤੇ ਗ੍ਰੋਥ ਰੇਟ ’ਤੇ 20-50 ਬੇਸਿਸ ਪੁਆਇੰਟਸ ਦਾ ਅਸਰ ਪਵੇਗਾ।
ਇਹ ਵੀ ਪੜ੍ਹੋ : ਟਰੰਪ ਦੇ ਐਲਾਨ ਤੋਂ ਤੁਰੰਤ ਬਾਅਦ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ 24K/22K/18K ਸੋਨੇ ਦੀ ਕੀਮਤ
ਚੀਨ ਤੋਂ ਹੋਵੇਗਾ ਵੱਡਾ ਰਿਸਕ
ਉਨ੍ਹਾਂ ਨੇ ਚੌਕਸ ਕੀਤਾ ਕਿ ਬੀਜਿੰਗ ਦੀ ਇੰਡਸਟ੍ਰੀਅਲ ਕਪੈਸਿਟੀ ਇਕ ਵਾਧੂ ਜੋਖਿਮ ਪੈਦਾ ਕਰਦੀ ਹੈ। ਚੀਨ ਨੂੰ ਅਮਰੀਕਾ ਵੱਲੋਂ ਟੈਰਿਫ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਚੀਨੀ ਬਰਾਮਦਕਾਰ ਸਰਪਲੱਸ ਪ੍ਰੋਡਕਟਸ ਨੂੰ ਵੇਚਣ ਲਈ ਭਾਰਤ ਦਾ ਰੁਖ ਕਰ ਸਕਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਾਨੂੰ ਅਮਰੀਕੀ ਬਾਜ਼ਾਰ ਹਿੱਸੇਦਾਰੀ ’ਚ ਆਪਣੇ ਨੁਕਸਾਨ ਦੀ ਪੂਰਤੀ ਲਈ ਚੀਨ ਵੱਲੋਂ ਸਾਡੇ ਬਾਜ਼ਾਰਾਂ ’ਚ ਡੰਪਿੰਗ ਦੀ ਸੰਭਾਵਨਾ ’ਤੇ ਵੀ ਵਿਚਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖ਼ਬਰ, ਦੁੱਗਣਾ ਮਿਲੇਗਾ ਟਰਾਂਸਪੋਰਟ ਭੱਤਾ
ਸੁਬਾਰਾਓ ਅਨੁਸਾਰ, ਅਮਰੀਕੀ ਟੈਰਿਫ ਅਤੇ ਚੀਨੀ ਡੰਪਿੰਗ ਦਾ ਦੋਹਰਾ ਦਬਾਅ, ਚੀਨ+1 ਰਣਨੀਤੀ ਤਹਿਤ ਗਲੋਬਲ ਵੈਲਿਊ ਚੇਨ ’ਚ ਸ਼ਾਮਲ ਹੋਣ ਦੇ ਭਾਰਤ ਦੀ ਕੋਸ਼ਿਸ਼ ਨੂੰ ਕਮਜ਼ੋਰ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੰਡ ਸਬੰਧੀ ਪ੍ਰਭਾਵ ਪ੍ਰਤੀਕਿਰਿਆਸ਼ੀਲ ਹੋਣਗੇ, ਆਮਦਨ ਅਸਮਾਨਤਾ ਨੂੰ ਵਧਾਉਣਗੇ ਅਤੇ ਰਵਾਇਤੀ ਰੋਜ਼ਗਾਰ ਬਾਜ਼ਾਰ ’ਤੇ ਦਬਾਅ ਪਾਉਣਗੇ।
ਅਮਰੀਕੀ ਟਿੱਪਣੀਆਂ ਨਾਲ ਸਾਖ ਨੂੰ ਖਤਰਾ
ਸੁਬਾਰਾਓ ਨੇ ਟਰੰਪ ਵੱਲੋਂ ਭਾਰਤ ਨੂੰ ‘ਰੂਸ ਦੀ ਤਰ੍ਹਾਂ ਮ੍ਰਿਤਕ’ ਕਹੇ ਜਾਣ ਤੋਂ ਬਾਅਦ ਸੰਭਾਵਿਕ ਸਾਖ ਨੂੰ ਹੋਣ ਵਾਲੇ ਨੁਕਸਾਨ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਲਈ ਇਕ ਅਮਰੀਕੀ ਰਾਸ਼ਟਰਪਤੀ ਵੱਲੋਂ ‘ਡੈੱਡ’ ਇਕਾਨਮੀ ਕਰਾਰ ਦਿੱਤਾ ਜਾਣਾ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਭਾਰਤ ਦੇ ਰਿਸਕ ਪ੍ਰੀਮੀਅਮ ਨੂੰ ਵਧਾ ਸਕਦੀਆਂ ਹਨ, ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਪ੍ਰਤੱਖ ਨੀਤੀਗਤ ਕਾਰਵਾਈ ਦੇ ਬਿਨਾਂ ਵੀ ਪੋਰਟਫੋਲੀਓ ਮੁੜ ਵੰਡ ਨੂੰ ਉਤਸ਼ਾਹ ਦੇ ਸਕਦੀਆਂ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਲੋਬਲ ਲੈਵਲ ’ਤੇ ਲਿਕਵੀਡਿਟੀ ’ਚ ਕਮੀ ਅਤੇ ਲੈਂਡਿੰਗ ਕਾਸਟ ’ਚ ਵਾਧੇ ਦੇ ਨਾਲ ਭਾਰਤ ਨੂੰ ਨਿਵੇਸ਼ਕਾਂ ਦਾ ਵਿਸ਼ਵਾਸ ਅਤੇ ਵੱਡੀ ਆਰਥਿਕ ਸਥਿਰਤਾ ਬਣਾਈ ਰੱਖਣ ਲਈ ਕਮਜ਼ੋਰ ਸੈਕਟਰਜ਼ ਨੂੰ ਬਚਾਉਣਾ ਹੋਵੇਗਾ ਅਤੇ ਢਾਂਚਾਗਤ ਸੁਧਾਰਾਂ ’ਚ ਤੇਜ਼ੀ ਲਿਆਉਣੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ : ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ, ਨਿਫਟੀ 'ਚ ਵਾਧਾ
NEXT STORY