ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ 'ਚ ਆਏ ਦਿਨ ਬਹੁਤ ਬੁਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਫਿਲਮਾਂ ਵਿੱਚ ਦੋਸਤ ਅਤੇ ਭੈਣ ਦੇ ਸਹਾਇਕ ਕਿਰਦਾਰ ਨਿਭਾ ਕੇ ਦਰਸ਼ਕਾਂ ਵਿੱਚ ਆਪਣਾ ਨਾਮ ਬਣਾਉਣ ਵਾਲੀ ਅਦਾਕਾਰਾ ਨਾਜ਼ੀਮਾ ਇਸ ਦੁਨੀਆਂ ਵਿੱਚ ਨਹੀਂ ਰਹੀ। ਉਨ੍ਹਾਂ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰਾ ਨਾਜ਼ੀਮਾ ਨੇ 60 ਅਤੇ 70 ਦੇ ਦਹਾਕੇ ਦੀਆਂ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਉਸ ਦੌਰ ਦੀਆਂ ਕਈ ਫਿਲਮਾਂ ਵਿੱਚ ਭੈਣ ਅਤੇ ਦੋਸਤ ਦੀਆਂ ਭੂਮਿਕਾਵਾਂ ਨਿਭਾਈਆਂ।
ਬਾਲੀਵੁੱਡ ਦੀ 'ਰੈਜ਼ੀਡੈਂਟ ਸਿਸਟਰ' ਵਜੋਂ ਸੀ ਮਸ਼ਹੂਰ
25 ਮਾਰਚ 1948 ਨੂੰ ਨਾਸਿਕ ਵਿੱਚ ਜਨਮੀ ਨਾਜ਼ੀਮਾ ਨੂੰ ਬਾਲੀਵੁੱਡ ਦੀ 'ਰੈਜ਼ੀਡੈਂਟ ਸਿਸਟਰ' ਵਜੋਂ ਜਾਣਿਆ ਜਾਂਦਾ ਸੀ। ਨਾਜ਼ੀਮਾ ਦਾ ਸੋਮਵਾਰ 11 ਅਗਸਤ ਨੂੰ ਦੇਹਾਂਤ ਹੋ ਗਿਆ। ਉਹ ਆਪਣੇ ਦੋ ਪੁੱਤਰਾਂ ਨਾਲ ਦਾਦਰ, ਮੁੰਬਈ ਵਿੱਚ ਰਹਿੰਦੀ ਸੀ। ਨਾਜ਼ੀਮਾ ਦੀ ਮੌਤ ਦੀ ਪੁਸ਼ਟੀ ਚਚੇਰੀ ਭੈਣ ਜ਼ਰੀਨ ਬਾਬੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ।
ਬਾਲ ਕਲਾਕਾਰ ਵਜੋਂ ਸ਼ੁਰੂਆਤ ਕੀਤੀ
ਨਾਜ਼ੀਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਬੇਬੀ ਚੰਦ ਵਜੋਂ ਫਿਲਮ 'ਦੋ ਬੀਘਾ ਜ਼ਮੀਨ' ਵਿੱਚ ਕੀਤੀ, ਜਿਸ ਵਿੱਚ ਉਹ ਦੋ ਭੈਣਾਂ ਵਿੱਚੋਂ ਵੱਡੀ ਭੈਣ ਦੀ ਭੂਮਿਕਾ ਵਿੱਚ ਦਿਖਾਈ ਦਿੱਤੀ। ਉਨ੍ਹਾਂ ਨੇ 'ਦੇਵਦਾਸ' ਵਿੱਚ ਛੋਟੀ ਪਾਰੋ ਦੀ ਸਹਿਪਾਠੀ ਅਤੇ ਫਿਰ 'ਬਿਰਜ ਬਹੂ' ਵਿੱਚ ਅਭੀ ਭੱਟਾਚਾਰੀਆ ਦੀ ਭੈਣ ਦੀ ਭੂਮਿਕਾ ਨਿਭਾਈ। ਰਾਜ ਕਪੂਰ ਦੁਆਰਾ ਬਣਾਈ ਗਈ ਬੱਚਿਆਂ ਦੀ ਫਿਲਮ 'ਅਬ ਦਿਲੀ ਦੂਰ ਨਹੀਂ' 'ਚ ਵੀ ਨਾਜ਼ੀਮਾ ਨਜ਼ਰ ਆਈ ਸੀ।
ਉਹ ਇਨ੍ਹਾਂ ਫਿਲਮਾਂ 'ਚ ਵੀ ਆਈ ਸੀ ਨਜ਼ਰ
ਬਾਅਦ ਵਿੱਚ ਉਨ੍ਹਾਂ ਨੇ ਨਿਸ਼ਾਨ (ਹੈ ਤਬੱਸੁਮ ਤੇਰਾ) ਅਤੇ ਰਾਜਾ ਔਰ ਰੰਕ (ਓ ਫਿਰਕੀ ਵਾਲੀ ਅਤੇ ਸੰਗ ਬਸੰਤੀ) ਵਿੱਚ ਸੰਜੀਵ ਕੁਮਾਰ ਨਾਲ ਕੰਮ ਕੀਤਾ। ਉਨ੍ਹਾਂ ਨੇ ਔਰਤ ਔਰ ਡੋਲੀ ਵਿੱਚ ਰਾਜੇਸ਼ ਖੰਨਾ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਉਹ ਮਨਚਲੀ, ਪ੍ਰੇਮ ਨਗਰ, ਅਨੁਰਾਗ, ਬੇਈਮਾਨ ਆਦਿ ਵਿੱਚ ਨਜ਼ਰ ਆਈ। ਨਾਜ਼ੀਮਾ ਨੇ 'ਆਏ ਦਿਨ ਬਹਾਰ ਕੇ' (ਐ ਕਸ਼ ਕਿਸ ਦੀਵਾਨੇ ਕੋ) ਵਿੱਚ ਆਸ਼ਾ ਪਾਰੇਖ ਦੀ ਭੈਣ ਦੀ ਭੂਮਿਕਾ ਨਿਭਾਈ। ਸਾਲ 1972 'ਚ ਆਈ ਫਿਲਮ 'ਬੇਈਮਾਨ' 'ਚ ਨਾਜ਼ੀਮਾ ਨੇ ਮਨੋਜ ਕੁਮਾਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।
13 ਸਾਲਾਂ ਬਾਅਦ ਇੰਡਸਟਰੀ 'ਚ ਵਾਪਸੀ ਕਰੇਗੀ ਮਸ਼ਹੂਰ ਅਦਾਕਾਰਾ ! ਮਾਂ ਬਣਨ ਮਗਰੋਂ ਹੋਈ ਗੰਭੀਰ ਬਿਮਾਰੀ ਦੀ ਸ਼ਿਕਾਰ
NEXT STORY