ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਖੇਤਾਸਰਾਏ ਇਲਾਕੇ ਵਿੱਚ ਇੱਕ ਰੋਡਵੇਜ਼ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 2 ਔਰਤਾਂ ਸਣੇ 5 ਲੋਕਾਂ ਦੀ ਦਰਦਨਾਕ ਮੌਤ ਗਈ, ਜਦਕਿ 12 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਇਲਾਜ ਲਈ ਟਰੌਮਾ ਸੈਂਟਰ ਵਾਰਾਣਸੀ ਭੇਜਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਾਣਸੀ ਡਿਪੂ ਦੀ ਇੱਕ ਰੋਡਵੇਜ਼ ਬੱਸ ਮੰਗਲਵਾਰ ਦੇਰ ਰਾਤ ਜੌਨਪੁਰ ਤੋਂ ਸ਼ਾਹਗੰਜ ਵੱਲ ਜਾ ਰਹੀ ਸੀ ਕਿ ਡਰਾਈਵਰ ਨੇ ਖੇਤਾਸਰਾਏ ਥਾਣਾ ਇਲਾਕੇ ਦੇ ਗੁਰਾਣੀ ਬਾਜ਼ਾਰ ਨੇੜੇ ਭੂਦਕੁਧਾ ਪੈਟਰੋਲ ਪੰਪ ਦੇ ਨੇੜੇ ਅਚਾਨਕ ਬੱਸ ਨੂੰ ਸੱਜੇ ਪਾਸੇ ਮੋੜ ਲਿਆ, ਜਿਸ ਕਾਰਨ ਇਹ ਸਾਹਮਣੇ ਤੋਂ ਆ ਰਹੇ ਇੱਕ ਟਰੱਕ 'ਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ।

ਇਹ ਵੀ ਪੜ੍ਹੋ- 5 ਜ਼ਿਲ੍ਹਿਆਂ 'ਚ ਅਲਰਟ ! 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਦਫ਼ਤਰਾਂ 'ਚ ਵੀ Work From Home ਦੇ ਆਦੇਸ਼
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪਹਿਲਾਂ ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ, ਜਿੱਥੇ 2 ਔਰਤਾਂ, ਇੱਕ ਕੁੜੀ ਅਤੇ 2 ਪੁਰਸ਼ਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ 12 ਲੋਕ ਹੋਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ਦਾ ਫਿਲਹਾਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਬਿਹਤਰ ਇਲਾਜ ਲਈ ਟਰੌਮਾ ਸੈਂਟਰ ਵਾਰਾਣਸੀ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦੇਵੀ ਪ੍ਰਸਾਦ (32) ਅਤੇ ਮੀਨਾ ਦੇਵੀ (59) ਵਜੋਂ ਹੋਈ ਹੈ, ਜਦੋਂ ਕਿ ਤਿੰਨ ਹੋਰਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
15 ਅਗਸਤ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ!
NEXT STORY