ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਸ਼ੇਅਰ ਬਾਜ਼ਾਰ ’ਚ ਬਿਕਵਾਲੀ ਦਾ ਸਿਲਸਿਲਾ ਜਾਰੀ ਹੈ। ਇਸ ਮਹੀਨੇ ਐੱਫ. ਪੀ. ਆਈ. ਨੇ ਹੁਣ ਤੱਕ ਭਾਰਤੀ ਬਾਜ਼ਾਰ ਤੋਂ 85,790 ਕਰੋੜ ਰੁਪਏ ਜਾਂ 10.2 ਅਰਬ ਡਾਲਰ ਦੀ ਨਿਕਾਸੀ ਕੀਤੀ ਹੈ। ਚੀਨ ਦੇ ਇਨਸੈਂਟਿਵ ਉਪਰਾਲਿਆਂ, ਉੱਥੇ ਸ਼ੇਅਰਾਂ ਦੇ ਆਕਰਸ਼ਕ ਮੁਲਾਂਕਣ ਅਤੇ ਘਰੇਲੂ ਸ਼ੇਅਰਾਂ ਦੇ ਉੱਚੇ ਮੁਲਾਂਕਣ ਦੀ ਵਜ੍ਹਾ ਨਾਲ ਐੱਫ. ਪੀ. ਆਈ. ਭਾਰਤੀ ਬਾਜ਼ਾਰ ’ਚ ਲਗਾਤਾਰ ਬਿਕਵਾਲੀ ਕਰ ਰਹੇ ਹਨ।
ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਮਾਮਲੇ ’ਚ ਅਕਤੂਬਰ ਦਾ ਮਹੀਨਾ ਸਭ ਤੋਂ ਖਰਾਬ ਸਾਬਤ ਹੋ ਰਿਹਾ ਹੈ। ਮਾਰਚ, 2020 ’ਚ, ਐੱਫ. ਪੀ. ਆਈ. ਨੇ ਸ਼ੇਅਰਾਂ ਤੋਂ 61,973 ਕਰੋਡ਼ ਰੁਪਏ ਕੱਢੇ ਸਨ। ਇਸ ਤੋਂ ਪਹਿਲਾਂ ਸਤੰਬਰ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚ 57,724 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ, ਜੋ ਉਨ੍ਹਾਂ ਦੇ ਨਿਵੇਸ਼ ਦਾ 9 ਮਹੀਨਿਆਂ ਦਾ ਉੱਚਾ ਪੱਧਰ ਹੈ।
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਜੂਨ ਤੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਲਗਾਤਾਰ ਲਿਵਾਲ ਬਣੇ ਹੋਏ ਸਨ। ਅਪ੍ਰੈਲ-ਮਈ ’ਚ ਉਨ੍ਹਾਂ ਨੇ ਜ਼ਰੂਰ 34,252 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਸੀ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ, ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਭਵਿੱਖ ’ਚ ਐੱਫ. ਪੀ. ਆਈ. ਦਾ ਭਾਰਤੀ ਬਾਜ਼ਾਰ ’ਚ ਨਿਵੇਸ਼ ਭੂ- ਰਾਜਨੀਤਕ ਸਥਿਤੀ ਅਤੇ ਵਿਆਜ ਦਰਾਂ ’ਚ ਉਤਰਾਅ-ਚੜ੍ਹਾਅ ਵਰਗੇ ਕੌਮਾਂਤਰੀ ਘਟਨਾਕ੍ਰਮਾਂ ’ਤੇ ਨਿਰਭਰ ਕਰੇਗਾ।
ਉਨ੍ਹਾਂ ਕਿਹਾ ਕਿ ਘਰੇਲੂ ਮੋਰਚੇ ’ਤੇ ਮਹਿੰਗਾਈ ਦਾ ਰੁਖ, ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਤਿਉਹਾਰੀ ਸੀਜ਼ਨ ਦੀ ਮੰਗ ’ਤੇ ਐੱਫ. ਪੀ. ਆਈ. ਦੀ ਨਜ਼ਰ ਰਹੇਗੀ। ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਇਕ ਤੋਂ 25 ਅਕਤੂਬਰ ’ਚ ਭਾਰਤੀ ਸ਼ੇਅਰ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 85,790 ਕਰੋਡ਼ ਰੁਪਏ ਕੱਢੇ ਹਨ।
ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਸਮੀਖਿਆ ਅਧੀਨ ਮਿਆਦ ਦੌਰਾਨ ਬਾਂਡ ਤੋਂ ਅਾਮ ਸੀਮਾ ਦੇ ਮਾਧਿਅਮ ਨਾਲ 5,008 ਕਰੋਡ਼ ਰੁਪਏ ਕੱਢੇ ਹਨ ਅਤੇ ਸਵੈ-ਇੱਛੁਕ ਧਾਰਨ ਰਸਤਾ (ਵੀ. ਆਰ. ਆਰ.) ਤੋਂ 410 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ। ਇਸ ਸਾਲ ਹੁਣ ਤੱਕ ਐੱਫ. ਪੀ. ਆਈ. ਨੇ ਸ਼ੇਅਰਾਂ ’ਚ 14,820 ਕਰੋਡ਼ ਰੁਪਏ ਅਤੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 1.05 ਲੱਖ ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ।
Waaree Energies IPO Listing: 70% ਪ੍ਰੀਮੀਅਮ 'ਤੇ ਹੋਈ ਲਿਸਟਿੰਗ, ਨਿਵੇਸ਼ਕਾਂ ਨੂੰ ਹੋਇਆ ਫਾਇਦਾ
NEXT STORY