ਮੁੰਬਈ—ਰੇਟਿੰਗ ਏਜੰਸੀ ਕ੍ਰਿਸਿਲ ਨੇ ਬੁੱਧਵਾਰ ਨੂੰ ਦੇਸ਼ ਦੀ ਆਰਥਿਕ ਵਾਧਾ ਦਰ ਦਾ ਅਨੁਮਨ 2019-20 ਦੇ ਲਈ ਘਟਾ ਕੇ 6.3 ਫੀਸਦੀ ਕਰ ਦਿੱਤਾ ਜੋ ਪਹਿਲਾਂ 6.9 ਫੀਸਦੀ ਸੀ। ਉਸ ਨੇ ਦੇਸ਼ 'ਚ ਆਰਥਿਕ ਨਰਮੀ ਦਾ ਫੈਲਾਅ ਅੰਦੇਸ਼ੇ ਤੋਂ ਜ਼ਿਆਦਾ ਵਿਆਪਕ ਅਤੇ ਡੂੰਘਾ ਕਰਾਰ ਦਿੱਤਾ। ਕ੍ਰਿਸਿਲ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਹਰ ਪਾਰੇ ਦੇਸ਼ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 25 ਤਿਮਾਹੀਆਂ ਦੇ ਹੇਠਲੇ ਪੱਧਰ ਭਾਵ 5 ਫੀਸਦੀ 'ਤੇ ਆਉਣ ਦੀ ਚਰਚਾ ਹੈ।
ਇਹ ਗੁਆਂਢੀ ਦੇਸ਼ ਪਾਕਿਸਤਾਨ ਦੀ ਵਾਧਾ ਦਰ 5.4 ਫੀਸਦੀ ਤੋਂ ਵੀ ਘਟ ਹੈ। ਇਸ ਦੀ ਮੁੱਖ ਵਜ੍ਹਾ ਵਿਨਿਰਮਾਣ ਗਤੀਵਿਧੀਆਂ 'ਚ ਠਹਿਰਾਅ ਅਤੇ ਨਿੱਜੀ ਉਪਭੋਗ 'ਚ ਕਮੀ ਆਉਣਾ ਹੈ। ਏਜੰਸੀ ਨੇ ਇਕ ਨੋਟ 'ਚ ਕਿਹਾ ਕਿ ਇਹ ਅਨੁਮਾਨ ਦੂਜੀ ਤਿਮਾਹੀ 'ਚ ਮੰਗ ਵਧਣ ਅਤੇ ਸਭ ਤੋਂ ਮਹੱਤਵਪੂਰਨ ਅਰਥਵਿਵਸਥਾ ਦੇ ਇਸ ਰਫਤਾਰ ਤੋਂ ਬਾਕੀ ਬਚੀ ਮਿਆਦ 'ਚ ਵਾਧਾ ਕਰਦੇ ਰਹਿਣ ਦੀ ਉਮੀਦ 'ਤੇ ਆਧਾਰਿਤ ਹੈ।
ਨੋਟ ਮੁਤਾਬਕ ਸਾਨੂੰ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ 'ਚ ਤੁਲਨਾਤਮਕ ਆਧਾਰ ਪ੍ਰਭਾਵ ਕਮਜ਼ੋਰ ਰਹਿਣ ਦੇ ਚੱਲਦੇ ਵਾਧਾ ਦਰ 'ਚ ਹਲਕੇ ਸੁਧਾਰ 6.3 ਫੀਸਦੀ ਰਹਿਣ ਦੀ ਉਮੀਦ ਹੈ। ਇਸ ਦੇ ਇਲਾਵਾ ਮੌਦਰਿਕ ਨੀਤੀ ਅਤੇ ਉਸ ਦੇ ਅਨੁਰੂਪ ਬੈਂਕਾਂ ਦੀ ਤੇਜ਼ਾਂ ਨਾਲ ਲਾਗੂ, ਨਿਊਨਤਮ ਆਮਦਨ ਸਹਾਇਤਾ ਯੋਜਨਾ ਨਾਲ ਕਿਸਾਨਾਂ ਦੀ ਹੋਰ ਮੰਗ ਵਧਣ ਆਦਿ ਦੇ ਚੱਲਦੇ ਵੀ ਆਰਥਿਕ ਵਾਧੇ ਨਾਲ ਫਿਰ ਤੋਂ ਤੇਜ਼ੀ ਦੀ ਉਮੀਦ ਹੈ।
ASIA ਬਾਜ਼ਾਰਾਂ ਵਿਚ ਰੌਣਕ, ਸ਼ੰਘਾਈ ਤੇ SGX ਨਿਫਟੀ 'ਚ ਬੜ੍ਹਤ
NEXT STORY