ਬਿਜ਼ਨੈੱਸ ਡੈਸਕ - ਹਾਲ ਹੀ ਦੇ ਮਹੀਨਿਆਂ ’ਚ ਤੇਜ਼ ਰੈਲੀ ਅਤੇ ਕੁਰੈਕਸ਼ਨ ਤੋਂ ਬਾਅਦ ਹੁਣ ਸੋਨਾ ਅਤੇ ਚਾਂਦੀ ਦੋਵੇਂ ਸਮੇਕਨ (ਕੰਸੋਲੀਡੇਸ਼ਨ) ’ਚ ਹਨ। ਅਗਲਾ ਵੱਡਾ ਮੂਵ ਗਲੋਬਲ ਨੀਤੀਗਤ ਬਦਲਾਅ ਅਤੇ ਤਕਨੀਕੀ ਬ੍ਰੇਕਆਊਟ ਦੇ ਮਿਸ਼ਰਣ ਨਾਲ ਤੈਅ ਹੋਵੇਗਾ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਡੋਨਾਲਡ ਟਰੰਪ ਵੱਲੋਂ ਪ੍ਰਸਤਾਵਿਤ ਨਵਾਂ 15 ਫੀਸਦੀ ਗਲੋਬਲ ਟੈਰਿਫ ਗਲੋਬਲ ਬਾਜ਼ਾਰਾਂ ’ਚ ਫਿਰ ਤੋਂ ਮਹਿੰਗਾਈ ਦੀ ਚਿੰਤਾ ਵਧਾ ਰਿਹਾ ਹੈ। ਟੈਰਿਫ ਵਧਣ ਨਾਲ ਸਪਲਾਈ ਚੇਨ ਪ੍ਰਭਾਵਿਤ ਹੁੰਦੀ ਹੈ ਅਤੇ ਮਹਿੰਗਾਈ ਦਾ ਦਬਾਅ ਵਧਦਾ ਹੈ, ਜੋ ਮੱਧ ਮਿਆਦ ’ਚ ਸੋਨਾ ਅਤੇ ਚਾਂਦੀ ਲਈ ਹਾਂ-ਪੱਖੀ ਮੰਨਿਆ ਜਾਂਦਾ ਹੈ।
ਉੱਥੇ ਹੀ ਅਮਰੀਕੀ ਸੁਪਰੀਮ ਕੋਰਟ ਦਾ ਟੈਰਿਫ ਢਾਂਚੇ ’ਤੇ ਫੈਸਲਾ ਨੀਤੀਗਤ ਬੇਯਕੀਨੀ ਪੈਦਾ ਕਰ ਰਿਹਾ ਹੈ। ਜੇਕਰ ਵਪਾਰਕ ਤਣਾਅ ਘੱਟ ਹੁੰਦਾ ਹੈ ਤਾਂ ਛੋਟੀ ਮਿਆਦ ’ਚ ਸੁਰੱਖਿਅਤ ਨਿਵੇਸ਼ (ਸੇਫ ਹੈਵਨ) ਦੀ ਮੰਗ ’ਤੇ ਦਬਾਅ ਆ ਸਕਦਾ ਹੈ ਪਰ ਜੇਕਰ ਨੀਤੀ ਅਤੇ ਰਾਜਨੀਤੀ ਵਿਚਾਲੇ ਟਕਰਾਅ ਵਧਦਾ ਹੈ, ਤਾਂ ਬਾਜ਼ਾਰ ’ਚ ਅਸਥਿਰਤਾ ਵਧੇਗੀ ਅਤੇ ਅਸਥਿਰਤਾ ਆਮ ਤੌਰ ’ਤੇ ਸੋਨੇ ਦੇ ਪੱਖ ’ਚ ਜਾਂਦੀ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਸ ਦੇ ਨਾਲ ਹੀ ਚੀਨ ਦੀ ਨਵੀਂ ਚਾਂਦੀ ਹੈਜਿੰਗ ਨੀਤੀ ਚਾਂਦੀ ਦੀ ਰਣਨੀਤਕ ਅਤੇ ਉਦਯੋਗਿਕ ਮੰਗ ਵਧਣ ਦਾ ਸੰਕੇਤ ਦਿੰਦੀ ਹੈ। ਇਹ ਮੱਧ ਅਤੇ ਲੰਮੀ ਮਿਆਦ ’ਚ ਚਾਂਦੀ ਲਈ ਢਾਂਚਾਗਤ ਤੌਰ ’ਤੇ ਹਾਂ-ਪੱਖੀ ਸੰਕੇਤ ਹੈ।
ਸੋਨਾ ਹਾਲੀਆ ਤੇਜ਼ ਚਾਲ ਤੋਂ ਬਾਅਦ ਇਕ ਸੀਮਤ ਘੇਰੇ ’ਚ ਕਾਰੋਬਾਰ ਕਰ ਰਿਹਾ ਹੈ। ਕੀਮਤਾਂ ਅਜੇ ਵੀ ਮਹੱਤਵਪੂਰਨ ਮੂਵਿੰਗ ਐਵਰੇਜ ਦੇ ਉੱਪਰ ਬਣੀਆਂ ਹੋਈਆਂ ਹਨ, ਜਿਸ ਨਾਲ ਵਿਆਪਕ ਰੁਝਾਨ ਹਾਂ-ਪੱਖੀ ਬਣਿਆ ਹੋਇਆ ਹੈ। ਐਲੀਏਟ ਵੇਵ ਢਾਂਚੇ ਦੇ ਅਨੁਸਾਰ ਹਾਲੀਆ ਕੁਰੈਕਸ਼ਨ ਸੰਭਵ ਤੌਰ ’ਤੇ ਵੇਵ 4 ਸੀ ਅਤੇ ਹੁਣ ਬਾਜ਼ਾਰ ਵੇਵ 5 ਦੀ ਤਿਆਰੀ ’ਚ ਹੈ, ਜੋ ਆਮ ਤੌਰ ’ਤੇ ਸਭ ਤੋਂ ਮਜ਼ਬੂਤ ਅਤੇ ਤੇਜ਼ ਚਾਲ ਹੁੰਦੀ ਹੈ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਸੋਨੇ ’ਚ 158,500 ਰੁਪਏ ਅਤੇ 160,500 ਰੁਪਏ ਦੇ ਪੱਧਰ ’ਤੇ ਰੈਜ਼ਿਸਟੈਂਸ ਹੈ, ਜਦੋਂਕਿ 153,000 ਰੁਪਏ ਅਤੇ 148,000 ਰੁਪਏ ਦੇ ਪੱਧਰ ’ਤੇ ਸਪੋਰਟ ਜ਼ੋਨ ਹੈ। ਲਿਹਾਜ਼ਾ 160,500 ਦੇ ਉੱਪਰ ਮਜ਼ਬੂਤ ਬ੍ਰੇਕਆਊਟ ’ਤੇ ਖਰੀਦਦਾਰੀ ਕਰੋ ਅਤੇ ਇਸ ਤੋਂ ਬਾਅਦ 165,000 ਅਤੇ 172,000 ਰੁਪਏ ਤੱਕ ਦੇ ਟੀਚੇ ਦੇਖਣ ਨੂੰ ਮਿਲ ਸਕਦੇ ਹਨ, ਜਦੋਂਕਿ 152,900 ਰੁਪਏ ਦੇ ਹੇਠਾਂ ਗਿਰਾਵਟ ਆਉਣ ’ਤੇ ਕੁਰੈਕਸ਼ਨ 148,000 ਤੱਕ ਵੱਧ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਚਾਂਦੀ ਤੇਜ਼ ਰੈਲੀ ਅਤੇ ਕੁਰੈਕਸ਼ਨ ਤੋਂ ਬਾਅਦ ਇਕ ਮਜ਼ਬੂਤ ਆਧਾਰ ਬਣਾ ਰਹੀ ਹੈ। ਪ੍ਰਾਈਸ ਸਟਰੱਕਚਰ ’ਚ ਸੰਚਯ (ਅਕਿਊਮਿਊਲੇਸ਼ਨ) ਦੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਅੱਗੇ ਤੇਜ਼ ਮੂਵ ਦੀ ਸੰਭਾਵਨਾ ਬਣ ਰਹੀ ਹੈ। ਮੂਵਿੰਗ ਐਵਰੇਜ ਅਜੇ ਵੀ ਹਾਂ-ਪੱਖੀ ਰੁਝਾਨ ਦਿਖਾ ਰਹੇ ਹਨ ਅਤੇ ਐਲੀਏਟ ਵੇਵ ਢਾਂਚਾ ਅਗਲੇ ਇੰਪਲਸਿਵ ਮੂਵ ਵੱਲ ਇਸ਼ਾਰਾ ਕਰ ਰਹੀ ਹੈ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਚਾਂਦੀ ’ਚ 255,000 ਰੁਪਏ ਅਤੇ 259,000 ਰੁਪਏ ਦੇ ਪੱਧਰ ’ਤੇ ਰੈਜ਼ਿਸਟੈਂਸ ਹੈ, ਜਦੋਂਕਿ 240,000 ਰੁਪਏ ਅਤੇ 234,000 ਰੁਪਏ ਦੇ ਪੱਧਰ ਮਜ਼ਬੂਤ ਸਪੋਰਟ ਜ਼ੋਨ ਹਨ। ਚਾਂਦੀ ’ਚ 259,000 ਰੁਪਏ ਦੇ ਉੱਪਰ ਬ੍ਰੇਕਆਊਟ ’ਤੇ ਖਰੀਦਦਾਰੀ ਕਰੋ ਅਤੇ ਇਸ ’ਚ 268,000 ਰੁਪਏ ਅਤੇ 285,000 ਰੁਪਏ ਦੇ ਟੀਚੇ ਦੇਖਣ ਨੂੰ ਮਿਲ ਸਕਦੇ ਹਨ, ਜਦੋਂਕਿ 240,000 ਦੇ ਹੇਠਾਂ ਗਿਰਾਵਟ ’ਤੇ ਵਿਕਰੀ ਕਰੋ ਅਤੇ ਇਸ ’ਚ ਹੇਠਾਂ ਵੱਲ 234,000 ਰੁਪਏ ਅਤੇ 225,000 ਰੁਪਏ ਦੇ ਟੀਚੇ ਦੇਖਣ ਨੂੰ ਮਿਲ ਸਕਦੇ ਹਨ। ਚਾਂਦੀ ’ਚ 234,000 ਦੇ ਉੱਪਰ ਲੰਮੀ ਮਿਆਦ ਦੀ ਤੇਜ਼ੀ ਦਾ ਢਾਂਚਾ ਮਜ਼ਬੂਤ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ
NEXT STORY