ਨਵੀਂ ਦਿੱਲੀ- ਵੀਰਵਾਰ (12 ਸਤੰਬਰ) ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਅੱਜ ਸੋਨੇ ਦੀ ਫਿਊਚਰ ਕੀਮਤ 72,834 ਰੁਪਏ ਜਦੋਂ ਕਿ ਚਾਂਦੀ ਦਾ ਵਾਇਦਾ ਭਾਅ 86,423 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਅੱਜ ਚਾਂਦੀ ਦਾ ਵਾਇਦਾ ਕਾਰੋਬਾਰ ਵਾਧੇ ਨਾਲ ਸ਼ੁਰੂ ਹੋਇਆ, ਜਦਕਿ ਸੋਨਾ ਗਿਰਾਵਟ ਨਾਲ ਖੁੱਲ੍ਹਿਆ।
ਬੁੱਧਵਾਰ ਨੂੰ ਸੋਨਾ 500 ਰੁਪਏ ਮਹਿੰਗਾ ਹੋ ਗਿਆ
ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 500 ਰੁਪਏ ਵਧ ਕੇ 74,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਸਥਾਨਕ ਗਹਿਣਾ ਵਿਕਰੇਤਾਵਾਂ ਦੀ ਖਰੀਦ ਵਧਣ ਅਤੇ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਮੰਗਲਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 74,100 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ 1,000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਬੁੱਧਵਾਰ ਨੂੰ ਚਾਂਦੀ ਦੀ ਕੀਮਤ ਵੀ 500 ਰੁਪਏ ਵਧ ਕੇ 85,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਸੈਸ਼ਨ 'ਚ ਚਾਂਦੀ 84,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 500 ਰੁਪਏ ਵਧ ਕੇ 73,750 ਰੁਪਏ ਪ੍ਰਤੀ 10 ਗ੍ਰਾਮ ਤੋਂ 74,250 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਤੇਜ਼ੀ, ਸੋਨੇ 'ਚ ਨਰਮੀ ਤੋਂ ਬਾਅਦ ਹੋਇਆ ਸੁਧਾਰ
ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ। ਪਰ ਬਾਅਦ ਵਿੱਚ ਇਸ ਦੀਆਂ ਕੀਮਤਾਂ ਵਧ ਗਈਆਂ। ਚਾਂਦੀ ਦੀਆਂ ਕੀਮਤਾਂ 'ਚ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਮੈਕਸ 'ਤੇ ਸੋਨਾ 2,540.60 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,542.40 ਡਾਲਰ ਪ੍ਰਤੀ ਔਂਸ ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ 0.70 ਡਾਲਰ ਦੇ ਵਾਧੇ ਨਾਲ 2,543.10 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 29.02 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 28.92 ਡਾਲਰ ਸੀ। ਲਿਖਣ ਦੇ ਸਮੇਂ ਇਹ 0.09 ਡਾਲਰ ਦੇ ਵਾਧੇ ਨਾਲ 29.02 ਡਾਲਰ ਪ੍ਰਤੀ ਔਂਸ ਦੇ ਭਾਅ ਤੇ ਕਾਰੋਬਾਰ ਕਰ ਰਿਹਾ ਸੀ।
ਸਪਾਈਸਜੈੱਟ ਨੂੰ 3 ਜਹਾਜ਼ਾਂ ਦੇ ਇੰਜਣਾਂ ਦੀ ਵਰਤੋਂ ਬੰਦ ਕਰਨ ਦਾ ਹੁਕਮ, ਸੁਪਰੀਮ ਕੋਰਟ ’ਚ ਅਪੀਲ
NEXT STORY