ਨਵੀਂ ਦਿੱਲੀ - ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਹੈ। ਮੰਗਲਵਾਰ ਨੂੰ ਕੀਮਤੀ ਧਾਤਾਂ 'ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਪ੍ਰੈਲ ਫਿਊਚਰਜ਼ ਸੋਨਾ 1.31 ਫੀਸਦੀ ਪ੍ਰਤੀ 10 ਗ੍ਰਾਮ ਡਿੱਗਿਆ। ਜਦਕਿ ਮਈ ਫਿਊਚਰਜ਼ 'ਚ ਚਾਂਦੀ ਦੀ ਕੀਮਤ 'ਚ 1.30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਵਿਕਰੀ ਦੇ ਮੌਜੂਦਾ ਦੌਰ ਤੋਂ ਪਹਿਲਾਂ ਪਿਛਲੇ ਹਫਤੇ ਸੋਨਾ 55,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਪਿਛਲੇ ਹਫਤੇ 2,070.44 ਡਾਲਰ ਨੂੰ ਛੂਹਣ ਤੋਂ ਬਾਅਦ, ਸਪਾਟ ਗੋਲਡ 0.4 ਫ਼ੀਸਦੀ ਘੱਟ 1,943 ਡਾਲਰ ਪ੍ਰਤੀ ਔਂਸ ਰਹਿ ਗਿਆ ਸੀ।
ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਬਾਂਡ ਯੀਲਡ ਵਧਣ ਕਾਰਨ ਗਲੋਬਲ ਬਾਜ਼ਾਰਾਂ 'ਚ ਸੋਨਾ ਦਬਾਅ ਹੇਠ ਸੀ। ਨੀਤੀ ਨਿਰਮਾਤਾ ਫੈੱਡ ਦੀ ਮੀਟਿੰਗ ਵਿੱਚ ਵਿਆਜ ਦਰਾਂ ਨੂੰ ਵਧਾ ਸਕਦੇ ਹਨ। ਯੂਕਰੇਨ 'ਤੇ ਰੂਸ ਦੇ ਹਮਲੇ ਅਤੇ ਉੱਚ ਮਹਿੰਗਾਈ ਕਾਰਨ ਸੋਨਾ ਪਿਛਲੇ ਹਫਤੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਮਹਿੰਗਾਈ ਦਰ ਵਿੱਚ ਵਾਧੇ ਨਾਲ ਸੁਰੱਖਿਅਤ ਪਨਾਹ ਦੀ ਮੰਗ ਨੂੰ ਹੁਲਾਰਾ ਮਿਲਿਆ।
ਇਹ ਵੀ ਪੜ੍ਹੋ : ‘ਮਹਾਮਾਰੀ ਵਿਚ ਵੀ ਭਾਰਤੀਆਂ ਨੇ ਜੰਮ ਕੇ ਖ਼ਰੀਦਿਆ ਸੋਨਾ, ਖ਼ਰਚ ਕਰ ਦਿੱਤੇ ਅਰਬਾਂ ਡਾਲਰ’
ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ
ਮੰਗਲਵਾਰ ਨੂੰ MCX 'ਤੇ ਅਪ੍ਰੈਲ ਫਿਊਚਰਜ਼ ਸੋਨਾ 684 ਰੁਪਏ ਜਾਂ 1.25 ਫੀਸਦੀ ਡਿੱਗ ਕੇ 51,620 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਦੂਜੇ ਪਾਸੇ ਮਈ ਫਿਊਚਰ ਚਾਂਦੀ ਦੀ ਕੀਮਤ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 893 ਰੁਪਏ ਡਿੱਗ ਕੇ 67,951 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਗਲੋਬਲ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਕਾਰਨ ਸਰਾਫਾ ਵੀ ਦਬਾਅ 'ਚ ਰਿਹਾ। ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਦਿਨਾ ਨੀਤੀਗਤ ਬੈਠਕ ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ ਬਾਜ਼ਾਰ ਦੀ ਸਹਿਮਤੀ ਹੈ ਕਿ ਇਸ ਬੈਠਕ 'ਚ ਅਮਰੀਕੀ ਫੈੱਡ ਵਿਆਜ ਦਰਾਂ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ਰੂਸ 'ਚ ਮੈਕਡੋਨਲਡ ਦੇ ਬਰਗਰ ਦੀ ਕੀਮਤ 25000 ਰੁਪਏ ਤੱਕ ਪਹੁੰਚੀ, ਲੋਕਾਂ ਨੇ ਭਰੇ ਫਰਿੱਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਹੋਇਆ ਮਜ਼ਬੂਤ
NEXT STORY