ਨਵੀਂ ਦਿੱਲੀ— ਸੋਮਵਾਰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 200 ਰੁਪਏ ਵੱਧ ਕੇ 38,570 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਗਈ, ਜਦੋਂ ਕਿ ਚਾਂਦੀ 975 ਰੁਪਏ ਛਲਾਂਗ ਲਾ ਕੇ 47,425 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ। ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 38,370 ਰੁਪਏ ਤੇ ਚਾਂਦੀ ਦੀ ਕੀਮਤ 46,450 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸੋਨਾ 40 ਹਜ਼ਾਰ ਤੋਂ ਵੀ ਪਾਰ ਹੋ ਚੁੱਕਾ ਸੀ।
ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 14.05 ਡਾਲਰ ਦੀ ਬੜ੍ਹਤ ਨਾਲ 1,502.45 ਡਾਲਰ ਪ੍ਰਤੀ ਔਂਸ 'ਤੇ ਜਾ ਪੁੱਜਾ। ਉੱਥੇ ਹੀ, ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 11.60 ਡਾਲਰ ਵੱਧ ਕੇ 1,511.10 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਸਾਊਦੀ 'ਚ ਸ਼ਨੀਵਾਰ ਨੂੰ ਸਰਕਾਰੀ ਕੰਪਨੀ ਅਰਾਮਕੋ ਦੇ ਦੋ ਪ੍ਰਮੁਖ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਮਗਰੋਂ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਕੱਚੇ ਤੇਲ 'ਚ 11 ਫੀਸਦੀ ਦੀ ਵੱਡੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ, ਅਮਰੀਕਾ ਅਤੇ ਈਰਾਨ ਇਕ-ਦੂਜੇ ਖਿਲਾਫ ਗਰਮੋ-ਗਰਮੀ ਹੋ ਗਏ, ਜਿਸ ਕਾਰਨ ਨਿਵੇਸ਼ਕਾਂ ਨੇ ਸੋਨੇ 'ਚ ਨਿਵੇਸ਼ ਨੂੰ ਪਹਿਲ ਦਿੱਤੀ, ਜਦੋਂ ਕਿ ਇਕੁਇਟੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਯੂ. ਐੱਸ. ਦੋਸ਼ ਲਾ ਰਿਹਾ ਹੈ ਕਿ ਸਾਊਦੀ ਅਰਬ 'ਚ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ ਹੈ, ਜਦੋਂ ਕਿ ਯਮਨ ਦੇ ਹੋਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਣਯੋਗ ਹੈ ਕਿ ਸਾਊਦੀ ਯਮਨ ਦੀ ਸਰਕਾਰ ਨੂੰ ਸਪੋਰਟ ਕਰਨ ਵਾਲੇ ਪੱਛਮੀ ਸੈਨਿਕ ਗੱਠਜੋੜ ਦਾ ਸਮਰਥਨ ਕਰ ਰਿਹਾ ਹੈ, ਜਦੋਂ ਕਿ ਈਰਾਨ ਹੋਤੀ ਬਾਗੀਆਂ ਦਾ ਸਮਰਥਨ ਕਰਦਾ ਹੈ।
ਸਕ੍ਰੈਪੇਜ ਪਾਲਿਸੀ ਇਸ ਹਫਤੇ ਹੋ ਸਕਦੀ ਹੈ ਲਾਂਚ, ਹੋਣ ਵਾਲਾ ਹੈ ਇਹ ਫਾਇਦਾ
NEXT STORY