ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਸਥਾਨਕ ਪੁਲਸ ਵੱਲੋਂ ਭੈੜੇ ਅਨਸਰਾਂ ਖ਼ਿਲਾਫ ਛੇੜੀ ਮੁਹਿੰਮ ਤਹਿਤ 3 ਮੁਲਜ਼ਮਾਂ ਪਾਸੋਂ ਹਥਿਆਰ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਮਸੀਹ ਵਾਸੀ ਮੰਡਾਲਾ, ਸਲੀਮ ਮਸੀਹ ਉਰਫ ਬੰਟੀ ਪੁੱਤਰ ਬਲਕਾਰ ਮਸੀਹ ਵਾਸੀ ਮੰਡਾਲਾ ਅਤੇ ਸੁਖਮਾਨ ਉਰਫ ਸੁੱਖਾ ਪੁੱਤਰ ਸੇਵਾ ਸਿੰਘ ਵਾਸੀ ਕੁਤਬੀਵਾਲ ਥਾਣਾ ਲੋਹੀਆਂ ਖਾਸ ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਮਸੀਹ ਵਾਸੀ ਮੰਡਾਲਾ ਕੋਲੋਂ ਦੇਸੀ ਪਿਸਟਲ 32 ਬੋਰ, 4 ਰੋਂਦ ਜਿੰਦਾ, ਸਲੀਮ ਮਸੀਹ ਉਰਫ ਬੰਟੀ ਕੋਲੋਂ ਦੋਸੀ ਪਿਸਟਲ 32 ਬੋਰ, 3 ਰੋਂਦ ਜਿੰਦਾ ਅਤੇ ਸੁਖਮਾਨ ਉਰਫ ਸੁੱਖਾ ਕੋਲੋਂ ਦੇਸੀ ਕੱਟਾ 315 ਬੋਰ, 2 ਜਿੰਦਾ ਰੋਂਦ ਬਰਾਮਦ ਹੋਏ ।
ਇਸ ਦੌਰਾਨ ਜਦੋਂ ਪਿਸਟਲਾਂ ਅਤੇ ਦੇਸੀ ਕੱਟੇ ਅਤੇ ਜਿੰਦਾ ਰੋਦਾਂ ਬਾਰੇ ਪੁੱਛਿਆ ਗਿਆ ਤਾਂ ਮੁਲਜ਼ਮ ਹਥਿਆਰਾਂ ਸਬੰਧੀ ਕੋਈ ਲਾਇਸੈਂਸ ਆਦਿ ਪੇਸ਼ ਨਹੀਂ ਕਰ ਸਕੇ। ਸਥਾਨਕ ਪੁਲਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਬੈਠੇ ਗੈਂਗਸਟਰ ਗਾਲਾ ਲਈ ਕੰਮ ਕਰਦੇ ਹਨ ਅਤੇ ਫਿਰੌਤੀ ਮੰਗਣ, ਧਮਕੀਆਂ ਦੇਣ ਤੋਂ ਇਲਾਵਾ ਫਾਇਰਿੰਗ ਕਰਨ 'ਚ ਉਕਤ ਤਿੰਨੇ ਵਿਅਕਤੀ ਸ਼ਾਮਲ ਹਨ।
ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਘਰ 'ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ
NEXT STORY