ਨਵੀਂ ਦਿੱਲੀ— ਸੋਮਵਾਰ ਨੂੰ ਚਾਂਦੀ 'ਚ 1,000 ਰੁਪਏ ਤੋਂ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਭਾਰੀ ਕਟੌਤੀ ਮਗਰੋਂ ਸੋਨੇ 'ਚ ਬੜ੍ਹਤ ਦੇਖਣ ਨੂੰ ਮਿਲੀ, ਜਦੋਂ ਕਿ ਚਾਂਦੀ 'ਚ ਵਿਦੇਸ਼ਾਂ ਦੇ ਨਾਲ-ਨਾਲ ਘਰੇਲੂ ਬਾਜ਼ਾਰਾਂ 'ਚ ਗਿਰਾਵਟ ਰਹੀ।
ਚਾਂਦੀ ਦੀ ਕੀਮਤ 1,860 ਰੁਪਏ ਡਿੱਗ ਕੇ 40,600 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਸੋਨੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 160 ਰੁਪਏ ਚਮਕ ਕੇ 41,380 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਯੂ. ਐੱਸ. ਫੈਡਰਲ ਰਿਜ਼ਰਵ ਨੇ ਨੀਤੀਗਤ ਵਿਆਜ ਦਰਾਂ 'ਚ ਇਕ ਫੀਸਦੀ ਦੀ ਕਟੌਤੀ ਕਰਕੇ ਇਸ ਨੂੰ ਜ਼ੀਰੋ ਤੋਂ 0.25 ਫੀਸਦੀ ਵਿਚਕਾਰ ਕਰ ਦਿੱਤਾ ਹੈ, ਯਾਨੀ ਵਪਾਰਕ ਬੈਂਕ ਲਈ ਉਧਾਰ ਦਰ ਨਾਮਾਤਰ ਹੋ ਗਈ ਹੈ ਤੇ ਇਸ ਦਾ ਫਾਇਦਾ ਕਾਰੋਬਾਰਾਂ ਅਤੇ ਅਮਰੀਕੀ ਲੋਕਾਂ ਨੂੰ ਮਿਲੇਗਾ।
ਉੱਥੇ ਹੀ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਵੀ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 7.35 ਡਾਲਰ ਮਹਿੰਗਾ ਹੋ ਕੇ 1,536.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ 19.60 ਡਾਲਰ ਦੀ ਬੜ੍ਹਤ ਨਾਲ 1,536.30 ਡਾਲਰ ਪ੍ਰਤੀ ਔਂਸ ਬੋਲੀ ਗਈ। ਸੋਨੇ ਦੇ ਉਲਟ ਚਾਂਦੀ ਹਾਜ਼ਰ 1.19 ਡਾਲਰ ਯਾਨੀ 8.80 ਫੀਸਦੀ ਦੀ ਵੱਡੀ ਗਿਰਾਵਟ ਨਾਲ 13.51 ਡਾਲਰ ਪ੍ਰਤੀ ਔਂਸ ਰਹਿ ਗਈ।
AGR ਮਾਮਲਾ : ਵੋਡਾਫੋਨ-ਆਈਡੀਆ ਨੇ ਕੀਤਾ 3,354 ਕਰੋੜ ਰੁਪਏ ਦਾ ਹੋਰ ਭੁਗਤਾਨ
NEXT STORY