ਨਵੀਂ ਦਿੱਲੀ- ਸਰਕਾਰ ਵੱਲੋਂ ਬਜਟ 2021-22 ਵਿਚ ਸੋਨੇ 'ਤੇ ਦਰਾਮਦ ਡਿਊਟੀ 2.5 ਫ਼ੀਸਦੀ ਘਟਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਵਿਚਕਾਰ ਐੱਮ. ਸੀ. ਐਕਸ. 'ਤੇ ਸੋਨੇ ਵਿਚ 12,00 ਤੋਂ ਵੱਧ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਚਾਂਦੀ ਵਿਚ ਉਛਾਲ ਹੈ।
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 1,274 ਰੁਪਏ ਡਿੱਗ ਕੇ 48,063 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਪਿਛਲੇ ਦਿਨ ਅਪ੍ਰੈਲ ਡਿਲਿਵਰੀ ਵਾਲਾ ਸੋਨਾ 49,337 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।
ਹਾਲਾਂਕਿ, ਇਸ ਦੇ ਉਲਟ ਮਾਰਚ ਡਿਲਿਵਰੀ ਵਾਲੀ ਚਾਂਦੀ ਵਿਚ 3,844 ਰੁਪਏ ਦੀ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਐੱਮ. ਸੀ. ਐਕਸ. 'ਤੇ ਚਾਂਦੀ 73,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਸੈਸ਼ਨ ਵਿਚ 69,706 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।
ਬਜਟ 2021: ਕਾਮਿਆਂ ਲਈ 'Minimum wage code' ਲਾਗੂ ਕਰਨ ਦਾ ਐਲਾਨ, ਜਾਣੋ ਫ਼ਾਇਦੇ
NEXT STORY