ਮੁੰਬਈ— ਏਸ਼ੀਆ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਇਸ ਹਫਤੇ ਸੋਨੇ ਦਾ ਬਾਜ਼ਾਰ ਸ਼ਾਂਤ ਰਿਹਾ। ਮੰਗ ਘਟਣ ਨਾਲ ਭਾਰਤ 'ਚ ਸੋਨੇ ਦੀ ਕੀਮਤ ਪਿਛਲੇ ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਸ਼ੁੱਕਰਾਰ ਨੂੰ ਭਾਰਤ 'ਚ ਸੋਨੇ ਦੀ ਕੀਮਤ 29,209 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਮੁੱਦੇ 'ਤੇ ਗੱਲ ਕਰਦੇ ਹੋਏ ਚੇਨਈ ਦੇ ਐੱਮ. ਐੱਨ. ਜੀ. ਸਰਾਫਾ ਦੇ ਡਾਇਰੈਕਟਰ ਦਮਨ ਪ੍ਰਕਾਸ਼ ਨੇ ਕਿਹਾ ਕਿ ਹਰ ਸਾਲ ਦੀਵਾਲੀ ਤੋਂ ਬਾਅਦ ਸੋਨੇ ਦੀ ਮੰਗ ਘੱਟ ਹੋਣਾ ਆਮ ਗੱਲ ਹੈ ਪਰ ਇਸ ਦੀਵਾਲੀ ਦੌਰਾਨ ਵੀ ਸੋਨੇ ਦੀ ਮੰਗ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਰਹੀ। ਮੁੰਬਈ 'ਚ ਇਕ ਪ੍ਰਾਈਵੇਟ ਬੈਂਕ ਦੇ ਡੀਲਰ ਦਾ ਕਹਿਣਾ ਹੈ ਕਿ ਦੀਵਾਲੀ ਦੀ ਵਿਕਰੀ ਤੋਂ ਬਾਅਦ ਸੁਨਿਆਰਿਆਂ ਨੂੰ ਆਪਣਾ ਸਟਾਕ ਫਿਰ ਤੋਂ ਭਰਨਾ ਹੋਵੇਗਾ ਪਰ ਸੋਨੇ ਦੀ ਡਿੱਗਦੀ ਕੀਮਤ ਕਾਰਨ ਹੁਣ ਇਸ ਕੰਮ 'ਚ ਕਾਫੀ ਸਮਾਂ ਲੱਗੇਗਾ।
ਪਿਛਲੇ ਕੁਝ ਦਿਨਾਂ ਤੋਂ ਸਰਕਾਰ ਗੋਲਡ ਬਾਂਡ ਬੇਚ ਰਹੀ ਹੈ। ਕੁਝ ਨਿਵੇਸ਼ਕਾਂ ਨੂੰ ਸੋਨੇ ਦੀ ਖਰੀਦ ਦੀ ਬਜਾਏ ਗੋਲਡ ਬਾਂਡ 'ਚ ਨਿਵੇਸ਼ ਕਰਨਾ ਜ਼ਿਆਦਾ ਬਿਹਤਰ ਲੱਗ ਰਿਹਾ ਹੈ। ਸੋਨੇ ਦੀ ਕੀਮਤ ਡਿੱਗਣ ਨਾਲ ਏਸ਼ੀਆ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਲੋਕ ਸੋਨੇ ਦੀ ਖਰੀਦ ਪ੍ਰਤੀ ਉਤਸ਼ਾਹਤ ਨਹੀਂ ਹਨ। ਦੀਵਾਲੀ ਦੌਰਾਨ ਸਿੰਗਾਪੁਰ ਦੇ ਬਾਜ਼ਾਰਾਂ 'ਚ ਵੀ ਸੋਨੇ ਦੀ ਵਿਕਰੀ ਪਿਛਲੇ 2 ਸਾਲ ਦੇ ਮੁਕਾਬਲੇ ਕਾਫੀ ਘੱਟ ਰਹੀ। ਸਿੰਗਾਪੁਰ ਦੇ ਇਲਾਵਾ ਦੂਜੇ ਬਾਜ਼ਾਰਾਂ 'ਚ ਵੀ ਇਹੀ ਹਾਲ ਰਿਹਾ। ਚੀਨ ਦੇ ਬਾਜ਼ਾਰ 'ਚ ਕੁਝ ਹੱਦ ਤਕ ਸੋਨੇ ਦੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ ਪਰ ਵੱਡੀ ਗਿਣਤੀ 'ਚ ਲੋਕ ਸੋਨੇ ਦੀ ਜਗ੍ਹਾ ਸਟਾਕ ਖਰੀਦਣ ਨੂੰ ਤਰਜੀਹ ਦੇ ਰਹੇ ਹਨ।
ਦੇਸੀ ਸੁਆਦ ਨਾਲ ਗਾਹਕਾਂ ਨੂੰ ਆਕਰਸ਼ਤ ਕਰੇਗਾ ਕੋਕਾ ਕੋਲਾ
NEXT STORY