ਨਵੀਂ ਦਿੱਲੀ—ਉੱਚੇ ਭਾਅ 'ਤੇ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 50 ਰੁਪਏ ਫਿਸਲ ਕੇ 32,970 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਹਾਲਾਂਕਿ ਉਦਯੋਗਿਕ ਮੰਗ ਦੇ ਸਥਿਰ ਰਹਿਣ ਨਾਲ ਚਾਂਦੀ ਕਰੀਬ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ 38,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ। ਵਿਦੇਸ਼ੀ ਬਾਜ਼ਾਰਾਂ 'ਚ ਹਫਤਾਵਾਰ 'ਤੇ ਲੰਡਨ ਦਾ ਸੋਨਾ ਹਾਜ਼ਿਰ ਤੇਜ਼ੀ 'ਚ ਸ਼ੁੱਕਰਵਾਰ ਨੂੰ 1,285.95 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਇਸ ਦੌਰਾਨ 8.70 ਡਾਲਰ ਦੇ ਵਾਧੇ 'ਚ 1,288.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.11 ਡਾਲਰ ਦੀ ਤੇਜ਼ੀ ਦੇ ਨਾਲ 15.04 ਡਾਲਰ ਪ੍ਰਤੀ ਔਂਸ 'ਤੇ ਰਹੀ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੀਲੀ ਧਾਤੂ ਦੇ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੇ ਕਾਰਨ ਬਾਜ਼ਾਰ 'ਚ ਇਸ ਦੀ ਮੰਗ ਘਟੀ ਹੈ ਜਿਸ ਨਾਲ ਘਰੇਲੂ ਪੱਧਰ 'ਤੇ ਇਸ ਦੇ ਭਾਅ ਘੱਟ ਗਏ ਹਨ।
ਭਾਰਤ ਸਰਕਾਰ ਨੇ ਕਣਕ 'ਤੇ ਵਧਾਈ 10 ਫੀਸਦੀ ਇੰਪੋਰਟ ਡਿਊਟੀ, ਕਿਸਾਨਾਂ ਨੂੰ ਹੋਵੇਗਾ ਫਾਇਦਾ
NEXT STORY