ਮੁੰਬਈ—ਭਾਰਤ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਣਕ 'ਤੇ ਆਯਾਤ ਡਿਊਟੀ 'ਚ 10 ਫੀਸਦੀ ਦਾ ਵਾਧਾ ਕੀਤਾ ਹੈ। ਵਿੱਤੀ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਅਧਿਸੂਚਨਾ ਮੁਤਾਬਕ ਆਯਾਤ ਡਿਊਟੀ ਨੂੰ ਮੌਜੂਦਾ 30 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ। ਭਾਰਤ ਦੁਨੀਆ 'ਚ ਕਣਕ ਦਾ ਦੂਜਾ ਵੱਡਾ ਪ੍ਰੋਡਿਊਸਰ ਹੈ ਅਤੇ ਉਸ ਨਾਲ ਕਿਸਾਨਾਂ ਨੂੰ ਖਾਸਾ ਫਾਇਦਾ ਹੋਵੇਗਾ। ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਾਮਲ ਇਸ ਨਾਲ ਸੰਬੰਧਤ ਨੋਟੀਫਿਕੇਸ਼ਨ ਜਾਰੀ ਕੀਤੀ।
ਇਸ ਸਾਲ 11 ਫੀਸਦੀ ਘੱਟ ਚੁੱਕੀ ਹੈ ਕਣਕ ਦੀ ਕੀਮਤ
ਵਰਣਨਯੋਗ ਹੈ ਕਿ ਬੀਤੇ ਸਾਲ ਸਪਲਾਈ ਵਧਣ ਅਤੇ ਰਿਕਾਰਡ ਆਊਟਪੁੱਟ ਦੇ ਚੱਲਦੇ ਸਾਲ 2019 'ਚ ਕਣਕ ਦੀਆਂ ਕੀਮਤਾਂ 'ਚ ਲਗਭਗ 11 ਫੀਸਦੀ ਦੀ ਕਮੀ ਆ ਗਈ ਹੈ। ਗਲੋਬਲ ਮਾਰਕਿਟ 'ਚ ਕੀਮਤਾਂ 'ਚ ਗਿਰਾਵਟ ਦੇ ਚੱਲਦੇ ਵੀ ਕਣਕ 'ਤੇ ਪ੍ਰੈੱਸ਼ਰ ਵਧ ਗਿਆ ਸੀ। ਇਕ ਐਕਸਪਰਟ ਮੁਤਾਬਕ ਦੇਸ਼ 'ਚ ਕਣਕ ਦਾ ਉਤਪਾਦਨ ਜ਼ਿਆਦਾ ਬਣਿਆ ਹੋਇਆ ਹੈ ਅਤੇ ਅਜਿਹੇ 'ਚ ਸਰਕਾਰ ਕੀਮਤਾਂ ਨੂੰ ਸਪੋਰਟ ਲੈਵਲ ਤੋਂ ਉੱਪਰ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।
2019 ਦੇ ਲਈ 6 ਫੀਸਦੀ ਵਧਾਇਆ ਸੀ ਐੱਮ.ਐੱਸ.ਪੀ.
ਸਰਕਾਰ ਨੇ ਸਾਲ 2019 ਲਈ ਮਿਨੀਮਮ ਸਪੋਰਟ ਪ੍ਰਾਈਸ (ਐੱਮ.ਐੱਸ.ਪੀ.) ਲਗਭਗ 6 ਫੀਸਦੀ ਵਧਾ ਕੇ 1,840 ਰੁਪਏ ਪ੍ਰਤੀ ਕਵਿੰਟਲ ਕਰ ਦਿੱਤਾ ਹੈ। ਸਰਕਾਰ ਦੇਸ਼ 'ਚ ਹੋਣ ਵਾਲੀ ਪੈਦਾਵਾਰ ਦਾ ਲਗਭਗ 25 ਫੀਸਦੀ ਕਣਕ ਐੱਮ.ਐਸ.ਪੀ. 'ਤੇ ਖਰੀਦਦੀ ਹੈ। ਇਸ ਕਣਕ ਨੂੰ ਸਰਕਾਰ ਫੂਡ ਵੈਲਫੇਅਰ ਪ੍ਰੋਗਰਾਮ ਲਈ ਵਰਤੋਂ ਕਰਦੀ ਹੈ।
2019 'ਚ 2 ਫੀਸਦੀ ਪੈਦਾਵਾਰ ਵਧਣ ਦਾ ਅਨੁਮਾਨ
ਖੇਤੀਬਾੜੀ ਮੰਤਰਾਲੇ ਨੇ ਇਸ ਸਾਲ ਦੇਸ਼ 991 ਲੱਖ ਟਨ ਕਣਕ ਪੈਦਾ ਹੋਣ ਦਾ ਅਨੁਮਾਨ ਲਗਾਇਆ ਹੈ ਜੋ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਉਤਪਾਦਨ ਹੋਵੇਗਾ। ਕਿਸਾਨਾਂ ਨੇ ਪੈਦਾ ਕੀਤੀ ਗਈ ਕਣਕ ਨੂੰ ਖਰੀਦਣ ਲਈ ਕੇਂਦਰ ਸਰਕਾਰ ਨੇ ਇਸ ਸਾਲ 1840 ਰੁਪਏ ਪ੍ਰਤੀ ਕਵਿੰਟਲ ਦਾ ਸਮਰਥਨ ਮੁੱਲ ਐਲਾਨ ਕੀਤਾ ਹੈ ਅਤੇ ਪੂਰੇ ਹਾੜੀ ਮਾਰਕਟਿੰਗ ਸੀਜ਼ਨ 'ਚ ਕਿਸਾਨਾਂ ਤੋਂ 357 ਲੱਖ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਹੈ।
22 ਅਪ੍ਰੈਲ ਤੱਕ ਸਰਕਾਰੀ ਏਜੰਸੀਆਂ ਕਿਸਾਨਾਂ ਤੋਂ 55.17 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀਆਂ ਹਨ ਜਿਸ 'ਚੋਂ ਹਰਿਆਣਾ ਤੋਂ 28.54 ਲੱਖ ਟਨ, ਮੱਧ ਪ੍ਰਦੇਸ਼ ਤੋਂ 18.89 ਲੱਖ ਟਨ, ਪੰਜਾਬ ਤੋਂ 2.90 ਲੱਖ ਟਨ, ਉੱਤਰ ਪ੍ਰਦੇਸ਼ ਤੋਂ 2.78 ਲੱਖ ਟਨ ਅਤੇ ਰਾਜਸਥਾਨ ਤੋਂ 1.97 ਲੱਖ ਟਨ ਕਣਕ ਖਰੀਦੀ ਗਈ ਹੈ। ਬਾਕੀ ਕਣਕ ਦੀ ਖਰੀਦ ਹੋਰ ਸੂਬਿਆਂ ਤੋਂ ਹੋਈ ਹੈ।
ਭਾਰਤ ਆਉਣ ਦੀ ਤਾਂਘ 'ਚ 200 ਯੂ. ਐੱਸ. ਫਰਮਾਂ, ਚੀਨ ਨੂੰ ਲੱਗੇਗਾ ਝਟਕਾ!
NEXT STORY