ਬਿਜ਼ਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਅੱਜ ਸ਼ੁੱਕਰਵਾਰ (4 ਅਪ੍ਰੈਲ) ਨੂੰ ਰੁਕ ਗਿਆ ਹੈ। ਅੱਜ ਸੋਨਾ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲੀ। MCX 'ਤੇ ਸੋਨੇ ਦੀ ਕੀਮਤ 0.45 ਫੀਸਗੀ ਡਿੱਗ ਕੇ 89,654 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਜਦੋਂ ਕਿ ਚਾਂਦੀ ਦੀ ਕੀਮਤ 1.62 ਫੀਸਦੀ ਡਿੱਗ ਕੇ 92,872 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।
ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ
ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 200 ਰੁਪਏ ਵਧ ਕੇ 94,350 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 94,150 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਵਧ ਕੇ 93,900 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਚਾਂਦੀ ਦੀਆਂ ਕੀਮਤਾਂ ਬੁੱਧਵਾਰ ਦੇ 1,01,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਬੰਦ ਪੱਧਰ ਤੋਂ 1,000 ਰੁਪਏ ਘਟ ਕੇ 1,00,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਐੱਲਕੇਪੀ ਸਿਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਰਿਸਰਚ ਐਨਾਲਿਸਟ ਕਮੋਡਿਟੀ ਐਂਡ ਕਰੰਸੀ ਜਤਿਨ ਤ੍ਰਿਵੇਦੀ ਨੇ ਕਿਹਾ,"ਜਵਾਬੀ ਡਿਊਟੀ ਦੇ ਪ੍ਰਭਾਵ ਕਾਰਨ ਸਵੇਰ ਦੇ ਸੈਸ਼ਨ 'ਚ ਸੋਨੇ 'ਚ ਸ਼ੁਰੂਆਤੀ ਵਾਧਾ ਦੇਖਿਆ ਗਿਆ ਪਰ ਜਲਦੀ ਹੀ ਕੀਮਤਾਂ 'ਚ ਮੁਨਾਫ਼ਾਵਸੂਲੀ ਦਾ ਦੌਰਾ ਸ਼ੁਰੂ ਹੋ ਗਈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੈਸੀਪ੍ਰੋਕਲ ਟੈਰਿਫ਼ ਨੂੰ ਲੈ ਕੇ ਨਰਮ ਹੋਈ ਟਰੰਪ ਸਰਕਾਰ, ਗੱਲਬਾਤ ਰਾਹੀਂ ਹੱਲ ਕੱਢਣ ਨੂੰ ਹੋਈ ਤਿਆਰ
NEXT STORY