ਰੋਮ (ਦਲਵੀਰ ਸਿੰਘ ਕੈਂਥ)- ਜਿਹੜੇ ਦੇਸ਼ ਦੁਨੀਆ 'ਤੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਹਨ, ਉਹਨਾਂ ਦਾ ਪਾਸਪੋਰਟ ਅੰਤਰਰਾਸ਼ਟਰੀ ਪੱਧਰ 'ਤੇ ਗਿਰਾਵਟ ਵਿੱਚ ਜਾਣ ਨਾਲ ਉਹਨਾਂ ਲੋਕਾਂ ਨੂੰ ਝਟਕਾ ਲੱਗ ਰਿਹਾ ਹੈ ਜਿਹੜੇ ਕਹਿੰਦੇ ਨਹੀਂ ਥੱਕਦੇ ਕਿ ਉਹ ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਦੇਸ਼ ਦੇ ਨਾਗਰਿਕ ਹਨ। ਪਰ ਜਦੋਂ ਹਾਲ ਹੀ ਵਿੱਚ ਦੁਨੀਆ ਦੇ 199 ਪਾਸਪੋਰਟਾਂ ਦੀ ਪੁਣ-ਛਾਣ ਹੈਨਲੀ ਪਾਸਪੋਰਟ ਇੰਡੈਕਸ ਦੀ 2025 ਦੀ ਰੈਂਕਿੰਗ ਵਿੱਚ ਕੀਤੀ ਗਈ ਤਾਂ ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਵਾਲਾ ਦੇਸ਼ ਸਿੰਗਾਪੁਰ ਇੱਕ ਵਾਰ ਫਿਰ ਪ੍ਰਮਾਣਿਤ ਹੋਇਆ ਹੈ ਜਦੋਂ ਕਿ ਲੰਡਨ ਸਥਿਤ ਸਲਾਹਕਾਰ ਫਰਮ ਹੈਨਲੇ ਐਂਡ ਪਾਰਟਨਰਜ਼ ਦੀ ਤਾਜ਼ਾ ਰਿਪੋਰਟ ਅਨੁਸਾਰ ਇਟਲੀ ਸਮੇਤ ਡੈਨਮਾਰਕ, ਜਰਮਨੀ, ਫਿਨਲੈਂਡ, ਫਰਾਂਸ, ਆਇਰਲੈਂਡ ਅਤੇ ਸਪੇਨ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚੋਂ ਚੋਟੀ ਦੇ ਤੀਜੇ ਦਰਜ਼ੇ ਦੇ ਪਾਸਪੋਰਟ ਮੰਨਿਆ ਗਿਆ ਹੈ।
2006 ਵਿੱਚ ਸਥਾਪਿਤ ਹੈਨਲੇ ਪਾਸਪੋਰਟ ਇੰਡੈਕਸ ਦੁਨੀਆ ਭਰ ਦੇ 227 ਸਥਾਨਾਂ 'ਤੇ 199 ਪਾਸਪੋਰਟ ਧਾਰਕਾਂ ਲਈ ਆਵਾਜਾਈ ਦੀ ਵਿਸ਼ਵਵਿਆਪੀ ਆਜ਼ਾਦੀ ਨੂੰ ਟਰੈਕ ਕਰਦਾ ਹੈ, ਅੰਤਰਰਾਸ਼ਟਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ (ਆਇਟਾ) ਦੇ ਡੇਟਾ ਦੀ ਵਰਤੋਂ ਕਰਕੇ ਇਹ ਸਥਾਪਿਤ ਕਰਦਾ ਹੈ ਕਿ ਵਿਦੇਸ਼ ਯਾਤਰਾ ਕਰਨ ਵੇਲੇ ਕਿਹੜੇ ਪਾਸਪੋਰਟ ਸਭ ਤੋਂ ਵੱਧ ਸ਼ਕਤੀ ਰੱਖਦੇ ਹਨ। ਰਿਪੋਰਟ ਦੇ 2025 ਐਡੀਸ਼ਨ ਵਿੱਚ ਇਟਲੀ ਨੂੰ ਡੈਨਮਾਰਕ, ਜਰਮਨੀ, ਫਿਨਲੈਂਡ, ਫਰਾਂਸ, ਆਇਰਲੈਂਡ ਅਤੇ ਸਪੇਨ ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ, ਇਹ ਸਾਰੇ ਦੁਨੀਆ ਭਰ ਦੇ 189 ਦੇਸ਼ਾਂ ਨੂੰ ਵੀਜ਼ਾ-ਮੁਕਤ ਪਹੁੰਚ ਦੀ ਪੇਸ਼ਕਸ਼ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ! ਧਰਤੀ ਵੱਲ ਤੇਜ਼ੀ ਨਾਲ ਵਧ ਰਿਹੈ ਏਲੀਅਨ ਸਪੇਸਸ਼ਿਪ
ਪਹਿਲੇ ਸਥਾਨ 'ਤੇ ਇੱਕ ਵਾਰ ਫਿਰ ਸਿੰਗਾਪੁਰ ਹੈ, ਜਿਸ ਦੇ ਪਾਸਪੋਰਟ ਧਾਰਕ 193 ਦੇਸ਼ਾਂ ਤੱਕ ਪਹੁੰਚ ਕਰ ਸਕਦੇ ਹਨ, ਜਦੋਂ ਕਿ ਸੰਯੁਕਤ ਦੂਜੇ ਸਥਾਨ 'ਤੇ ਜਾਪਾਨ ਅਤੇ ਦੱਖਣੀ ਕੋਰੀਆ ਹਨ, ਜਿਨ੍ਹਾਂ ਦੀ ਪਹੁੰਚ 190 ਦੇਸ਼ਾਂ ਤੱਕ ਹੈ। ਹੈਨਲੀ ਦੀ ਨਵੀਨਤਮ ਰੈਂਕਿੰਗ ਦਰਸਾਉਂਦੀ ਹੈ ਕਿ ਯੂ.ਕੇ ਪਾਸਪੋਰਟ ਸੂਚੀ ਵਿੱਚ ਹੇਠਾਂ ਆ ਗਿਆ ਹੈ, ਪੰਜਵੇਂ ਸਥਾਨ ਤੋਂ ਛੇਵੇਂ ਸਥਾਨ 'ਤੇ ਆ ਗਿਆ ਹੈ (186 ਸਥਾਨਾਂ ਤੱਕ ਪਹੁੰਚ ਦੇ ਨਾਲ), ਜਦੋਂ ਕਿ ਅਮਰੀਕੀ ਪਾਸਪੋਰਟ ਵੀ 182 ਦੇਸ਼ਾਂ ਤੱਕ ਪਹੁੰਚ ਦੇ ਨਾਲ ਨੌਵੇਂ ਸਥਾਨ ਤੋਂ 10ਵੇਂ ਸਥਾਨ 'ਤੇ ਆ ਗਿਆ ਹੈ। ਇਹ ਦੋਵੇਂ ਪਾਸਪੋਰਟ ਕਦੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਨ: 2013-2015 ਤੱਕ (ਬ੍ਰੈਗਜ਼ਿਟ ਤੋਂ ਪਹਿਲਾਂ) ਯੂ.ਕੇ ਅਤੇ 2014 ਵਿੱਚ ਅਮਰੀਕਾ।ਅਫਗਾਨਿਸਤਾਨ ਦਾ ਪਾਸਪੋਰਟ ਸੂਚੀ ਵਿੱਚ ਸਭ ਤੋਂ ਹੇਠਾਂ ਹੈ, ਜੋ ਦੁਨੀਆ ਭਰ ਦੇ ਸਿਰਫ਼ 25 ਦੇਸ਼ਾਂ ਨੂੰ ਵੀਜ਼ਾ-ਮੁਕਤ ਪਹੁੰਚ ਦਿੰਦਾ ਹੈ; ਉਸ ਤੋਂ ਬਾਅਦ ਸੀਰੀਆ 27 ਦੇਸ਼ਾਂ ਤੱਕ ਪਹੁੰਚ ਪ੍ਰਾਪਤ ਕਰਦਾ ਹੈ; ਅਤੇ ਪਾਕਿਸਤਾਨ, ਯਮਨ ਅਤੇ ਸੋਮਾਲੀਆ 29 ਦੇਸ਼ਾਂ ਤੱਕ ਪਹੁੰਚ ਪ੍ਰਾਪਤ ਕਰਦੇ ਹਨ। ਇਟਲੀ ਨੇ ਮੌਜੂਦਾ ਯਾਤਰਾ ਨਿਯਮਾਂ ਅਨੁਸਾਰ ਆਪਣੇ ਪਾਸਪੋਰਟ ਕਾਨੂੰਨਾਂ ਨੂੰ ਅਪਡੇਟ ਕੀਤਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਇਟਲੀ ਦੀ ਸਰਕਾਰ ਨੇ ਵੰਸ਼ ਦੇ ਆਧਾਰ 'ਤੇ ਇਤਾਲਵੀ ਪਾਸਪੋਰਟ ਦਾ ਦਾਅਵਾ ਕਰਨ ਲਈ ਸਿਸਟਮ ਦੀ ਕਥਿਤ ਦੁਰਵਰਤੋਂ 'ਤੇ ਰੋਕ ਲਗਾਉਣ ਦੇ ਹਿੱਸੇ ਵਜੋਂ ਆਪਣੇ ਨਾਗਰਿਕਤਾ ਕਾਨੂੰਨਾਂ ਨੂੰ ਸਖ਼ਤ ਕਰ ਦਿੱਤਾ ਸੀ। ਸੋਧੇ ਹੋਏ ਕਾਨੂੰਨ ਤਹਿਤ ਇਤਾਲਵੀ ਪਾਸਪੋਰਟ ਲਈ ਬਿਨੈਕਾਰਾਂ ਕੋਲ ਹੁਣ ਇੱਕ ਮਾਤਾ-ਪਿਤਾ ਜਾਂ ਦਾਦਾ-ਦਾਦੀ ਹੋਣਾ ਲਾਜ਼ਮੀ ਹੈ ਜੋ "ਵਿਸ਼ੇਸ਼ ਤੌਰ 'ਤੇ" ਇਤਾਲਵੀ ਨਾਗਰਿਕਤਾ ਰੱਖਦਾ ਹੋਵੇ, ਜਾਂ ਆਪਣੀ ਮੌਤ ਦੇ ਸਮੇਂ ਇਸ ਕੋਲ ਹੋਵੇ। ਦੋ-ਪੀੜ੍ਹੀਆਂ ਦੇ ਨਵੇਂ ਨਿਯਮ ਪਿਛਲੀ (ਖੂਨ ਦਾ ਅਧਿਕਾਰ) ਦੀ ਜ਼ਰੂਰਤ ਨੂੰ ਸਖ਼ਤ ਕਰਦੇ ਹਨ, ਇਹ 1992 ਦਾ ਕਾਨੂੰਨ ਸੀ, ਜਿਸ ਨੇ ਕਿਸੇ ਵੀ ਵਿਅਕਤੀ ਨੂੰ ਇਤਾਲਵੀ ਨਾਗਰਿਕਤਾ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਸੀ ਜਿਸ ਦਾ ਕੋਈ ਇਤਾਲਵੀ ਪੂਰਵਜ 17 ਮਾਰਚ 1861 ਤੋਂ ਬਾਅਦ ਜ਼ਿੰਦਾ ਸੀ - ਜਦੋਂ ਇਟਲੀ ਦਾ ਰਾਜ ਬਣਾਇਆ ਗਿਆ ਸੀ। ਬੀਤੇ ਸਮੇਂ ਸਪੇਨ ,ਇਟਲੀ ਤੇ ਜਰਮਨ ਆਦਿ ਦੇਸ਼ਾਂ ਨੂੰ ਵੀ ਇਸ ਰੈਕਿੰਗ ਵਿੱਚ ਦੁਨੀਆਂ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚੋਂ ਪਹਿਲਾਂ ਨੰਬਰ ਮਿਲਿਆ ਸੀ ਪਰ ਹੁਣ ਜਦੋਂ ਅਮਰੀਕਾ ਤੇ ਇੰਗਲੈਂਡ ਵਰਗੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਹਾਉਣ ਵਾਲੇ ਨੰਬਰਾਂ ਵਿੱਚ ਗਿਰਾਵਟ ਵੱਲ ਹਨ ਤਾਂ ਇਟਲੀ, ਜਰਮਨ ਤੇ ਸਪੇਨ ਦਾ ਪਹਿਲੇ ਤੋਂ ਤੀਜੇ ਨੰਬਰ 'ਤੇ ਜਾਣਾ ਸਧਾਰਨ ਮੰਨਿਆ ਜਾ ਸਕਦਾ ਹੈ। ਭਾਰਤੀ ਪਾਸਪੋਰਟ ਹੈਨਲੀ ਪਾਸਪੋਰਟ ਇੰਡੈਕਸ 2025 ਵਿੱਚ ਅੱਠ ਸਥਾਨ ਉੱਪਰ ਚੜ੍ਹ ਕੇ 77ਵੇਂ ਸਥਾਨ 'ਤੇ ਆ ਗਿਆ ਹੈ ਜੋ ਪਿਛਲੇ ਸਾਲ 85 ਸੀ, ਹਾਲਾਂਕਿ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ-ਮੁਕਤ ਪਹੁੰਚ ਦੀ ਆਗਿਆ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਮੈਰੀਜਿਨਲੀ ਤੌਰ 'ਤੇ 59 ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹਮਾਸ ਦੀ ਗ਼ੁਲਾਮੀ ਤੋਂ ਭਰਾ ਨੂੰ ਛੁਡਾਉਣ ਲਈ ਸਾਬਕਾ ਬੰਧਕ ਦੀ ਲੜਾਈ ਜਾਰੀ
NEXT STORY