ਜਲੰਧਰ (ਪੁਨੀਤ)-ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਲੱਗਭਗ 99 ਕਰੋੜ ਦੀ ਲਾਗਤ ਵਾਲੇ ਕਾਇਆ-ਕਲਪ ਦੇ ਕੰਮ ਨੂੰ ਲੈ ਕੇ ਇਕ ਵਾਰ ਫਿਰ ਤੈਅ ਸਮਾਂਹੱਦ (ਡੈੱਡਲਾਈਨ) ਵਧਾਉਣ ਦੇ ਸੰਕੇਤ ਮਿਲੇ ਹਨ। ਪਹਿਲਾਂ ਮਾਰਚ ਤੱਕ ਕੰਮ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵਧਾ ਕੇ ਸਤੰਬਰ ਤੱਕ ਕਰ ਦਿੱਤਾ ਗਿਆ ਪਰ ਅਜੇ ਵੀ ਲਗਭਗ 30 ਫ਼ੀਸਦੀ ਕੰਮ ਅਧੂਰਾ ਹੈ, ਜਿਸ ਕਾਰਨ ਪ੍ਰਾਜੈਕਟ ਦੀ ਆਖਰੀ ਮਿਤੀ ਹੋਰ ਅੱਗੇ ਵਧ ਸਕਦੀ ਹੈ। ਜਿਸ ਤਰ੍ਹਾਂ ਨਿਰਮਾਣ ਕਾਰਜ ਚੱਲ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਰਮਾਣ ਕਾਰਜ ਅਗਸਤ ਦੇ ਅੰਤ ਤੱਕ ਲਟਕ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ 1 ਅਗਸਤ ਤੋਂ...
ਪਲੇਟਫਾਰਮ ਨੰਬਰ 2 ਅਤੇ 3 ’ਤੇ ਅਜੇ ਤਕ ਸਿਰਫ਼ ਲੋਹੇ ਦੇ ਐਂਗਲ ਲਾਏ ਜਾ ਰਹੇ ਹਨ ਅਤੇ ਛੱਤਾਂ ਪਾਉਣ ਦਾ ਕੰਮ ਪੈਂਡਿੰਗ ਹੈ। ਐਸਕੇਲੇਟਰ ਭਾਵੇਂ ਇੰਸਟਾਲ ਕਰ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ। ਹਾਲਾਂ ਅਤੇ ਲਾਊਂਜਾਂ ਵਿਚ ਫਰਨੀਚਰ ਪਹੁੰਚ ਚੁੱਕਾ ਹੈ ਪਰ ਉਸ ਨੂੰ ਤੈਅ ਥਾਵਾਂ ’ਤੇ ਰੱਖਿਆ ਨਹੀਂ ਗਿਆ ਹੈ ਕਿਉਂਕਿ ਏਅਰ ਕੰਡੀਸ਼ਨਿੰਗ ਚਲਾਉਣ ਲਈ ਪਾਵਰ ਕੁਨੈਕਸ਼ਨ ਮਿਲਣਾ ਅਜੇ ਪੈਂਡਿੰਗ ਹੈ। ਕੈਫੇਟੇਰੀਆ ਦਾ ਉਸਾਰੀ ਕਾਰਜ ਵੀ ਅਜੇ ਬਾਕੀ ਹੈ। ਸਟੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਨੂੰ ਜਨਤਕ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ-1 ਭਾਵੇਂ ਪਹਿਲਾਂ ਨਾਲੋਂ ਚਾਰ ਗੁਣਾ ਚੌੜਾ ਹੋ ਗਿਆ ਹੈ ਅਤੇ ਇਸ ’ਤੇ ਲੱਗਾ ਵਿਸ਼ਾਲ ਆਰਕ-ਸ਼ੈੱਡ ਇਸ ਨੂੰ ਇਕ ਨਵਾਂ ਆਕਰਸ਼ਕ ਦਿੱਖ ਦਿੰਦਾ ਹੈ ਪਰ ਜਨਤਾ ਅਧੂਰਾ ਕੰਮ ਪੂਰਾ ਹੋਣ ਦੀ ਉਡੀਕ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਹੂਲਤਾਂ ਜਲਦੀ ਤੋਂ ਜਲਦੀ ਮਿਲਣੀਆਂ ਚਾਹੀਦੀਆਂ ਹਨ, ਜੋ ਕਿ ਅਜੇ ਤੱਕ ਮਿਲ ਨਹੀਂ ਪਾ ਰਹੀਆਂ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਸੀ ਕਿ ਸਟੇਸ਼ਨ ਵਿਚ ਕੁਦਰਤੀ ਰੌਸ਼ਨੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਨੂੰ ਵਾਤਾਵਰਣ ਦੇ ਅਨੁਕੂਲ ਆਵਾਜਾਈ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਕਈ ਲਿਫਟਾਂ ਅਤੇ ਐਸਕੇਲੇਟਰ ਲਾਏ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਇਸ ਕੰਮ ਨੂੰ ਕਦੋਂ ਤਕ ਪੂਰਾ ਕਰਵਾਇਆ ਜਾਵੇਗਾ।

ਐਂਟਰੀ ਪੁਆਇੰਟ ‘ਸਤਿ ਸ਼੍ਰੀ ਅਕਾਲ ਜਲੰਧਰ’ ਬਣ ਰਿਹਾ ਆਕਰਸ਼ਣ
ਸਟੇਸ਼ਨ ਦੀ ਬਾਹਰੀ ਇਮਾਰਤ ਨੂੰ ਸ਼ਾਨਦਾਰ ਦਿੱਖ ਦਿੱਤੀ ਗਈ ਹੈ ਅਤੇ ਮੇਨ ਗੇਟ ਦੇ ਨੇੜੇ ਲਿਖਿਆ ‘ਸਤਿ ਸ਼੍ਰੀ ਅਕਾਲ ਜਲੰਧਰ’ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ। ਇਥੇ ਲਾਏ ਗਏ ਫੁਹਾਰੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਹ ਵੀ ਪੜ੍ਹੋ: ਜਲੰਧਰ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ 'ਚ ਹੋਈ 3 ਮਰੀਜ਼ਾਂ ਦੀ ਮੌਤ ਦੇ ਮਾਮਲੇ 'ਚ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ 1 ਅਗਸਤ ਤੋਂ...
NEXT STORY