ਨਵੀਂ ਦਿੱਲੀ - ਇਸ ਸਮੇਂ ਭਾਰਤ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸੋਨਾ-ਚਾਂਦੀ ਦਾ ਬਾਜ਼ਾਰ ਪੂਰੇ ਜ਼ੋਰਾਂ 'ਤੇ ਹੈ। 18 ਅਤੇ 19 ਨਵੰਬਰ ਨੂੰ ਛੱਡ ਕੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁਝਾਨ ਰਿਹਾ, ਜਿਸ ਕਾਰਨ ਲੋਕਾਂ ਨੇ ਸੋਨਾ ਖਰੀਦਣ 'ਚ ਦਿਲਚਸਪੀ ਦਿਖਾਈ ਪਰ ਹੁਣ ਗਹਿਣੇ ਖਰੀਦਣ ਵਾਲਿਆਂ ਲਈ ਬੁਰੀ ਖਬਰ ਆਈ ਹੈ, ਕਿਉਂਕਿ ਗੋਲਡਮੈਨ ਸਾਕਸ ਨੇ ਸੋਨੇ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
3 ਹਜ਼ਾਰ ਡਾਲਰ ਤੱਕ ਪਹੁੰਚ ਜਾਵੇਗਾ ਸੋਨਾ
ਗੋਲਡਮੈਨ ਸਾਕਸ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਅਗਲੇ ਸਾਲ ਕੇਂਦਰੀ ਬੈਂਕਾਂ ਵਲੋਂ ਸੋਨੇ ਦੀ ਵਧੀ ਖਰੀਦਦਾਰੀ ਅਤੇ ਅਮਰੀਕੀ ਵਿਆਜ ਦਰਾਂ 'ਚ ਕਟੌਤੀ ਕਾਰਨ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਸਕਦੀਆਂ ਹਨ। ਰਿਪੋਰਟ ਮੁਤਾਬਕ ਦਸੰਬਰ 2025 ਤੱਕ ਇਕ ਔਂਸ ਸੋਨੇ ਦੀ ਕੀਮਤ 3,000 ਡਾਲਰ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ
ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ
ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਵਧਦੇ ਵਪਾਰਕ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿੱਤੀ ਸਥਿਤੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਵੀ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇ ਸਕਦੀਆਂ ਹਨ। ਮੌਜੂਦਾ ਸਮੇਂ 'ਚ ਸੋਨੇ ਦੀ ਕੀਮਤ 2,589 ਡਾਲਰ ਪ੍ਰਤੀ ਔਂਸ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਘੱਟ ਹੈ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਭਾਰਤ ਵਿੱਚ ਸੋਨੇ ਦੀਆਂ ਤਾਜ਼ਾ ਕੀਮਤਾਂ
ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਬਦਲਾਅ ਆਇਆ ਹੈ। ਨੋਇਡਾ 'ਚ 19 ਨਵੰਬਰ ਨੂੰ 22 ਕੈਰੇਟ ਸੋਨੇ ਦੀ ਕੀਮਤ 7,095 ਰੁਪਏ ਪ੍ਰਤੀ ਗ੍ਰਾਮ ਸੀ, ਜੋ 20 ਨਵੰਬਰ ਨੂੰ ਵਧ ਕੇ 7,165 ਰੁਪਏ ਹੋ ਗਈ। 24 ਕੈਰੇਟ ਸੋਨੇ ਦੀ ਕੀਮਤ 7,450 ਰੁਪਏ ਤੋਂ ਵਧ ਕੇ 7,523 ਰੁਪਏ ਪ੍ਰਤੀ ਗ੍ਰਾਮ ਹੋ ਗਈ ਹੈ।
ਇਹ ਵੀ ਪੜ੍ਹੋ : ਫਿਰ ਬਦਲੇ ਸੋਨੇ ਦੇ ਭਾਅ, ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ Gold
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਨਿਵੇਸ਼ਕਾਂ ਲਈ ਵੱਡੀ ਖ਼ਬਰ , SEBI ਨੇ ਬਣਾਇਆ ਤਗੜਾ ਪਲਾਨ
NEXT STORY