ਨਵੀਂ ਦਿੱਲੀ–ਕਣਕ ਦੀਆਂ ਵਧਦੀਆਂ ਪ੍ਰਚੂਨ ਕੀਮਤਾਂ ’ਤੇ ਕਾਬੂ ਪਾਉਣ ਦੇ ਮਕਸਦ ਨਾਲ ਸਰਕਾਰ, ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਆਟਾ ਮਿੱਲਾਂ ਵਰਗੇ ਥੋਕ ਖਪਤਕਾਰਾਂ ਲਈ ਐੱਫ. ਸੀ. ਆਈ. ਦੇ ਭੰਡਾਰ ’ਚੋਂ ਅਗਲੇ ਸਾਲ 15-20 ਲੱਖ ਟਨ ਕਣਕ ਕੱਢਣ ’ਤੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ 27 ਦਸੰਬਰ ਨੂੰ ਕਣਕ ਦਾ ਔਸਤ ਪ੍ਰਚੂਨ ਮੁੱਲ 32.25 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 28.53 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਹੈ। ਕਣਕ ਦੇ ਆਟੇ ਦੀ ਕੀਮਤ ਵੀ ਇਕ ਸਾਲ ਪਹਿਲਾਂ ਦੇ 31.74 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੁਲਨਾ ’ਚ 37.25 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬਣੀ ਰਹੀ। ਓ. ਐੱਮ. ਐੱਸ. ਐੱਸ. ਨੀਤੀ ਦੇ ਤਹਿਤ ਸਰਕਾਰ ਸਮੇਂ-ਸਮੇਂ ’ਤੇ ਥੋਕ ਖਪਤਕਾਰਾਂ ਅਤੇ ਨਿੱਜੀ ਵਪਾਰੀਆਂ ਨੂੰ ਖੁੱਲ੍ਹੇ ਬਾਜ਼ਾਰ ’ਚ ਪਹਿਲਾਂ ਨਿਰਧਾਰਤ ਕੀਮਤਾਂ ’ਤੇ ਅਨਾਜ, ਵਿਸ਼ੇਸ਼ ਤੌਰ ’ਤੇ ਕਣਕ ਅਤੇ ਚੌਲ ਵੇਚਣ ਲਈ ਸਰਕਾਰੀ ਉੱਦਮ, ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੂੰ ਇਜਾਜ਼ਤ ਦਿੰਦੀ ਹੈ। ਇਸ ਦਾ ਟੀਚਾ ਮੌਸਮੀ ਮੰਗ ਦੇ ਆਧਾਰ ’ਤੇ ਸਪਲਾਈ ਨੂੰ ਬੜ੍ਹਾਵਾ ਦੇਣਾ ਅਤੇ ਆਮ ਖੁੱਲ੍ਹੇ ਬਾਜ਼ਾਰ ਦੀਆਂ ਕੀਮਤਾਂ ਨੂੰ ਘੱਟ ਕਰਨਾ ਹੈ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਖੁਰਾਕ ਮੰਤਰਾਲਾ ਨੇ ਕਣਕ ਦੇ ਸੰਦਰਭ ’ਚ ਸਾਲ 2023 ਲਈ ਇਕ ਓ. ਐੱਮ. ਐੱਸ. ਐੱਸ. ਨੀਤੀ ਪੇਸ਼ ਕੀਤੀ ਹੈ। ਇਸ ਦੇ ਤਹਿਤ ਥੋਕ ਖਪਤਕਾਰਾਂ ਲਈ ਐੱਫ. ਸੀ. ਆਈ. ਤੋਂ 15-20 ਲੱਖ ਟਨ ਅਨਾਜ ਜਾਰੀ ਕਰਨ ਦੀ ਯੋਜਨਾ ਹੈ।
-
2023 ’ਚ ਵਧੇਗਾ ਕੰਜਿਊਮਰ ਗੁਡਸ ਇੰਡਸਟਰੀ ਦਾ ਮੁਨਾਫਾ
NEXT STORY