ਨਵੀਂ ਦਿੱਲੀ - ਸਰਕਾਰ ਦੀ ਅਮੀਰ ਅਤੇ ਸੰਪੰਨ ਗਾਹਕਾਂ ਲਈ ਖਾਦੀ ਦੇ 'ਸੁਪਰ ਪ੍ਰੀਮੀਅਮ' ਸ਼੍ਰੇਣੀ ਦੀ ਸ਼ੁਰੂਆਤ ਕਰਨ ਦੀ ਯੋਜਨਾ ਹੈ ਤਾਂ ਕਿ ਅਮੀਰ ਗਾਹਕਾਂ ਨੂੰ ਆਕਰਸ਼ਿਤ ਕਰ ਕੇ ਖਾਦੀ ਉਤਪਾਦਾਂ ਦੀ ਵਿਕਰੀ ਵਧਾਈ ਜਾ ਸਕੇ। ਇਕ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਖਮ, ਲਘੂ ਤੇ ਮੱਧ ਉੱਦਮ ਮੰਤਰਾਲਾ (ਐੱਮ. ਐੱਸ. ਐੱਮ. ਈ.) ਦੇ ਸਕੱਤਰ ਏ. ਕੇ. ਪਾਂਡਾ ਨੇ ਕਿਹਾ, ''ਸਭ ਤੋਂ ਪਹਿਲਾਂ ਅਸੀਂ ਅਸਲੀ ਸੁਪਰ ਪ੍ਰੀਮੀਅਮ ਖਾਦੀ ਉਤਪਾਦਾਂ ਦੀ ਸੂਚੀ ਤਿਆਰ ਕਰਾਂਗੇ ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਣਾਏ ਜਾ ਰਹੇ ਹਨ ਅਤੇ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ।
ਸਾਨੂੰ 1 ਜਾਂ 2 ਉਤਪਾਦਾਂ ਬਾਰੇ ਪਤਾ ਹੈ ਪਰ ਹੁਣ ਸਾਨੂੰ ਇਕ ਪੂਰੀ ਸੂਚੀ ਤਿਆਰ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਇਕ ਜਗ੍ਹਾ 'ਤੇ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਕੋਲ ਆਪਣੀ ਪਸੰਦ ਅਨੁਸਾਰ ਲਗਜ਼ਰੀ ਖਾਦੀ ਉਤਪਾਦ ਅਪਣਾਉਣ ਦਾ ਬਦਲ ਹੋਵੇ। ਪਾਂਡਾ ਨੇ ਕਿਹਾ ਕਿ ਐੱਮ. ਐੱਸ. ਐੱਮ. ਈ. ਮੰਤਰਾਲਾ ਦੀ ਲਗਜ਼ਰੀ ਉਤਪਾਦ ਸ਼੍ਰੇਣੀ ਲਈ ਸਿਖਰ ਡਿਜ਼ਾਈਨਰਾਂ ਨੂੰ ਵੀ ਜੋੜਨ ਦੀ ਯੋਜਨਾ ਹੈ। ਇਸ ਦੇ ਲਈ ਕੱਪੜਾ ਮੰਤਰਾਲਾ ਦੀ ਮਦਦ ਲਈ ਜਾ ਰਹੀ ਹੈ।
ਸ਼ੁਰੂਆਤ 'ਚ ਪ੍ਰੀਮੀਅਮ ਖਾਦੀ ਉਤਪਾਦਾਂ ਨੂੰ ਚੋਣਵੇਂ ਖਾਦੀ ਕੇਂਦਰਾਂ 'ਤੇ ਵੇਚਿਆ ਜਾਵੇਗਾ। ਹਾਲਾਂਕਿ ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਉਤਪਾਦਾਂ ਦੀ ਪਹੁੰਚ ਵਧਾਉਣ ਲਈ ਦੁਨੀਆ ਭਰ ਦੇ ਸਿਖਰਲੇ ਲਗਜ਼ਰੀ ਬਰਾਂਡਾਂ ਦੇ ਨਾਲ ਸਮਝੌਤਾ ਕਰ ਸਕਦਾ ਹੈ। ਇਸ ਪ੍ਰਸਤਾਵ 'ਤੇ 6 ਅਪ੍ਰੈਲ ਨੂੰ ਆਯੋਜਿਤ ਕੇ. ਵੀ. ਆਈ. ਸੀ. ਦੇ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਵੀ ਚਰਚਾ ਹੋਈ।
ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਗਲੋਬਲ ਮਾਰਕੀਟਸ ਦਾ ਹਾਲ
NEXT STORY