ਨਵੀਂ ਦਿੱਲੀ : ਨਿੱਜੀ ਖੇਤਰ ਦੇ ਬੈਂਕ IDFC ਫਸਟ ਬੈਂਕ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ GQG ਪਾਰਟਨਰਜ਼ ਨੇ ਬਲਾਕ ਸੌਦੇ ਰਾਹੀਂ ਬੈਂਕ ਦੇ 5.07 ਕਰੋੜ ਸ਼ੇਅਰ ਖਰੀਦੇ ਹਨ। GQG Partners ਨੇ IDFC First Bank ਦੇ MD ਅਤੇ CEO ਵੀ ਵੈਦਿਆਨਾਥਨ ਤੋਂ ਬੈਂਕ ਦੇ ਇਹ ਸ਼ੇਅਰ ਖਰੀਦੇ ਹਨ। ਇਸ ਕਾਰਨ ਅੱਜ ਸ਼ੁਰੂਆਤੀ ਕਾਰੋਬਾਰ 'ਚ IDFC ਫਸਟ ਬੈਂਕ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਕੈਪੀਟਲ ਫਸਟ ਅਤੇ IDFC ਬੈਂਕ ਦੇ ਵਿੱਚ ਦਸੰਬਰ 2018 ਵਿੱਚ ਹੋਏ ਰਲੇਵੇਂ ਦੇ ਤਹਿਤ ਵੈਦਿਆਨਾਥਨ ਨੂੰ ਸਟਾਕ ਵਿਕਲਪ ਪ੍ਰਾਪਤ ਹੋਏ ਸਨ। ਇਨ੍ਹਾਂ ਵਿਕਲਪਾਂ ਦੀ ਮਿਆਦ ਪੁੱਗਣ ਦੀ ਤਾਰੀਖ਼ ਹੁਣ ਨੇੜੇ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਉਹ ਬੈਂਕ ਨੂੰ ਐਕਸਰਸਾਈਜ਼ ਪ੍ਰਾਈਸ ਦੇ ਭੁਗਤਾਨ ਦੇ ਨਾਲ ਆਪਣੇ ਸਟਾਕ ਆਪਸ਼ਨ ਨੂੰ ਐਕਸਰਸਾਈਜ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ
ਸਤੰਬਰ 'ਚ ਦੂਜੀ ਵਾਰ IDFC ਫਸਟ ਬੈਂਕ ਵਿੱਚ ਨਿਵੇਸ਼
ਇਸ ਤੋਂ ਪਹਿਲਾਂ 1 ਸਤੰਬਰ ਨੂੰ GQG ਪਾਰਟਨਰਜ਼ ਨੇ IDFC ਫਸਟ ਬੈਂਕ ਵਿੱਚ ਵੱਡਾ ਨਿਵੇਸ਼ ਕੀਤਾ ਸੀ। ਉਸ ਸਮੇਂ ਦੌਰਾਨ GQG ਪਾਰਟਨਰਜ਼ ਨੇ 1,527 ਕਰੋੜ ਰੁਪਏ ਦੇ ਨਿਵੇਸ਼ ਨਾਲ ਬੈਂਕ ਦੇ 17.1 ਕਰੋੜ ਸ਼ੇਅਰ ਜਾਂ 2.58 ਫ਼ੀਸਦੀ ਹਿੱਸੇਦਾਰੀ ਹਾਸਲ ਕੀਤੀ ਸੀ। ਇਹ ਲੈਣ-ਦੇਣ 89 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਹੋਇਆ।
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
IDFC ਫਸਟ ਬੈਂਕ ਦੇ ਸ਼ੇਅਰਾਂ ਦੇ ਭਾਅ
ਇਸ ਬੈਂਕਿੰਗ ਸਟਾਕ ਵਿੱਚ ਅੱਜ 1.5 ਫ਼ੀਸਦੀ ਦੇ ਵਾਧੇ ਨਾਲ 96.81 ਰੁਪਏ ਦੇ ਪੱਧਰ 'ਤੇ ਕਾਰੋਬਾਰ ਹੋ ਰਿਹਾ ਹੈ। ਇਸ ਤੋਂ ਪਹਿਲੇ ਦਿਨ ਦੇ ਕਾਰੋਬਾਰ ਦੌਰਾਨ ਕੰਪਨੀ ਦਾ ਸਟਾਕ 97.40 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਸਮੇਂ ਇਸ ਦੇ ਸ਼ੇਅਰਾਂ ਵਿੱਚ 52 ਹਫ਼ਤੇ ਦੇ ਉੱਚੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਇਸ ਸਟਾਕ ਦਾ 52 ਹਫ਼ਤੇ ਦਾ ਉੱਚ ਪੱਧਰ 100.70 ਰੁਪਏ ਹੈ। ਇਸ ਦੇ ਨਾਲ ਹੀ ਇਸ ਸ਼ੇਅਰ ਦਾ 52 ਹਫ਼ਤੇ ਦਾ ਹੇਠਲਾ ਪੱਧਰ 95.35 ਰੁਪਏ ਹੈ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਇਸ ਸਟਾਕ ਨੇ ਮਜ਼ਬੂਤ ਰਿਟਰਨ
IDFC ਫਸਟ ਬੈਂਕ ਦੇ ਸ਼ੇਅਰਾਂ 'ਚ ਪਿਛਲੇ ਇਕ ਮਹੀਨੇ 'ਚ 10 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਸਟਾਕ 'ਚ ਪਿਛਲੇ ਛੇ ਮਹੀਨਿਆਂ 'ਚ 76 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਸਾਲ ਹੁਣ ਤੱਕ ਇਸ ਸਟਾਕ 'ਚ 58.05 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਇਕ ਸਾਲ 'ਚ ਇਸ ਸਟਾਕ ਨੇ ਨਿਵੇਸ਼ਕਾਂ ਨੂੰ ਲਗਭਗ 90 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਇਕ ਸਾਲ ਪਹਿਲਾਂ ਇਸ ਸ਼ੇਅਰ ਵਿਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਉਨ੍ਹਾਂ ਦੇ ਨਿਵੇਸ਼ ਦੀ ਕੀਮਤ ਇਸ ਸਮੇਂ 1.90 ਲੱਖ ਰੁਪਏ ਤੱਕ ਪਹੁੰਚ ਗਈ ਹੋਵੇਗੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਬਾਇਲਡ ਰਾਈਸ 'ਤੇ ਲਗਾਈ 20 ਫ਼ੀਸਦੀ ਬਰਾਮਦ ਡਿਊਟੀ
NEXT STORY