ਨਵੀਂ ਦਿੱਲੀ—ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੀ ਕੇਂਦਰੀ ਟੈਕਸ-ਚੋਰੀ ਰੋਧੀ ਇਕਾਈ ਨੇ ਦਿੱਲੀ 'ਚ ਨਕਲੀ ਬਿੱਲਾਂ ਰਾਹੀਂ 214 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਫੜੀ ਹੈ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਇਕ ਵਿਆਕਤ ਨੂੰ ਗ੍ਰਿਫਤਾਰੀ ਕਰਕੇ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਧੋਖਾਧੜੀ ਦਾ ਕੇਂਦਰੀ ਜੀ.ਐੱਸ.ਟੀ. ਦਿੱਲੀ ਦੇ ਦੱਖਣੀ ਕਮਿਸ਼ਨਰ ਦੀ ਟੈਕਸ-ਚੋਰੀ ਇਕਾਈ ਨੇ ਪਤਾ ਲਗਾਇਆ ਹੈ। ਮਾਮਲੇ 'ਚ ਇਨਪੁੱਟ ਟੈਕਸ ਕ੍ਰੈਡਿਟ ਦੇ ਰਾਹੀਂ ਕੀਤੀ ਗਈ ਧੋਖਾਧੜੀ ਦਾ ਮਾਮਲਾ ਫਰਜ਼ੀ ਕੰਪਨੀਆਂ ਦੇ ਰਾਹੀਂ ਨਕਲੀ ਬਿੱਲਾਂ ਦੇ ਰਾਹੀਂ ਅੰਜ਼ਾਮ ਦਿੱਤਾ ਗਿਆ। ਵਿੱਤ ਮੰਤਰਾਲੇ ਦੇ ਜਾਰੀ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਜਾਂਚ ਦੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਸੰਬੰਧਤ ਵਿਅਕਤੀ ਨੇ ਫਰਜ਼ੀ ਈ-ਵੇ ਬਿੱਲ ਵੀ ਕੱਢੇ ਹਨ ਤਾਂ ਜੋ ਨਕਲੀ ਬਿੱਲਾਂ ਨੂੰ ਸਹੀ ਠਹਿਰਾਇਆ ਜਾ ਸਕੇ। ਇਸ ਮਾਮਲੇ 'ਚ 35 ਤੋਂ ਜ਼ਿਆਦਾ ਇਕਾਈਆਂ ਸ਼ਾਮਲ ਹਨ। ਜਿਨ੍ਹਾਂ ਰਾਹੀਂ 214.74 ਕਰੋੜ ਰੁਪਏ ਦੇ ਨਕਲੀ ਬਿੱਲ ਜਾਰੀ ਕੀਤੇ ਗਏ ਅਤੇ 38.05 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਗਈ।
ਰੁਪਿਆ 24 ਪੈਸੇ ਕਮਜ਼ੋਰ ਹੋ ਕੇ 71.79 ਦੇ ਪੱਧਰ 'ਤੇ ਖੁੱਲ੍ਹਿਆ
NEXT STORY